25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਊਾਟ ਲਿਟਰਾ ਜੀ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਨੇ ਦੱਸਿਆ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਚਾਹਤ ਨੇ 97% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਆਯੂਸ਼ ਨੇ 93%, ਖੁਸ਼ੀ ਜੈਨ ਤੇ ਆਰਵ ਨੇ 91%, ਪਰਨੀਤ, ਗੁਰਸ਼ਾਨ ਤੇ ਦਕਸ਼ ਨੇ ਵੀ 90% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜ਼ਿਆਦਾਤਰ ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ | ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਅੰਗਰੇਜ਼ੀ ਵਿਚ ਚਾਹਤ ਨੇ 98 ਅੰਕ, ਆਰਵ ਮਿਆਣਾ, ਗੁਰਸ਼ਾਨ, ਸੁਖਲੀਨ ਕੌਰ ਨੇ 96 ਅੰਕ, ਆਯੂਸ਼, ਦਕਸ਼, ਨਿਕੁੰਜ ਨੇ 97 ਅੰਕ, ਖੁਸ਼ੀ ਜੈਨ, ਪ੍ਰਨੀਤ ਕੌਰ ਨੇ 94 ਅੰਕ, ਅਰਸ਼ਦੀਪ ਕੌਰ ਨੇ 92 ਅੰਕ ਪ੍ਰਾਪਤ ਕੀਤੇ ਹਨ | ਪੰਜਾਬੀ ਵਿਚ ਚਾਹਤ ਨੇ 100/100 ਅੰਕ, ਗੁਰਜਾਪ ਨੇ 94 ਅੰਕ, ਪਰਨੀਤ ਨੇ 95 ਅੰਕ, ਖੁਸ਼ੀ ਜੈਨ, ਅੰਸ਼ਪ੍ਰੀਤ ਕੌਰ ਨੇ 92 ਅੰਕ, ਲਕਸ਼ਦੀਪ ਕੌਰ, ਆਰਵ, ਦਕਸ਼ ਨੇ 90 ਅੰਕ, ਸਮਾਜਿਕ ਵਿਗਿਆਨ ਵਿਚ ਚਾਹਤ ਨੇ 96, ਗੁਰਸ਼ਾਨ ਨੇ 91, ਖੁਸ਼ੀ ਜੈਨ ਨੇ 90 ਅੰਕ ਪ੍ਰਾਪਤ ਕੀਤੇ | ਚਾਹਤ ਨੇ ਹਿੰਦੀ ਵਿਚ 95 ਅੰਕ, ਖੁਸ਼ੀ ਜੈਨ ਨੇ 90 ਅੰਕ ਪ੍ਰਾਪਤ ਕੀਤੇ | ਚਾਹਤ ਨੇ ਸਾਇੰਸ ਵਿਚ 90 ਅੰਕ ਅਤੇ ਆਯੂਸ਼ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ 100/100 ਅੰਕ ਪ੍ਰਾਪਤ ਕੀਤੇ ਤੇ ਗਣਿਤ ਵਿਚ 93 ਅੰਕ ਪ੍ਰਾਪਤ ਕਰਕੇ ਸਫ਼ਲਤਾ ਹਾਸਿਲ ਕੀਤੀ | ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਤੇ ਪਿ੍ੰਸੀਪਲ ਰਜਨੀ ਠਾਕੁਰ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਦਸਵੀਂ ਜਮਾਤ ਦੇ ਨਤੀਜਿਆਂ 'ਚ ਐਸ. ਐਮ. ਡੀ. ਵਰਲਡ ਸਕੂਲ ਕੋਟ ਸੁਖੀਆ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24