ਫ਼ਰੀਦਕੋਟ, 19 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਨਸ਼ਿਆਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ, ਫ਼ਰੀਦਕੋਟ ਦੀ ਨਿਗਰਾਨੀ ਹੇਠ ਜ਼ਿਲ੍ਹਾ ਲੈਵਲ ਡਰੱਗ ਡਿਸਪੋਜਲ ਕਮੇਟੀ ਮੈਂਬਰਾਂ ਵਲੋਂ ਸੇਲਜ਼ ਲਿਮਟਿਡ ਪਾਵਰ ਪਲਾਂਟ, ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਵਿਖੇ 1.2 ਕਿਲੋਗ੍ਰਾਮ ਹੈਰੋਇਨ, 51 ਕਿਲੋ ਤੋਂ ਜ਼ਿਆਦਾ ਪੋਸਤ, 56 ਹਜ਼ਾਰ ਨਸ਼ੀਲੀਆਂ ਗੋਲੀਆਂ, 2175 ਕੈਪਸੂਲ, 10 ਕਿਲੋ ਤੋਂ ਜ਼ਿਆਦਾ ਨਸ਼ੀਲਾ ਪਾਊਡਰ, 253 ਸ਼ੀਸ਼ੀਆਂ, 60 ਗ੍ਰਾਮ ਸੁਲਫ਼ਾ ਤੇ 2 ਗ੍ਰਾਮ ਸਮੈਕ ਨੂੰ ਨਸ਼ਟ ਕੀਤਾ ਗਿਆ | ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ ਨਸ਼ੇ ਦੇ 75 ਮਾਮਲਿਆਂ ਨਾਲ ਸਬੰਧਿਤ ਹੈ, ਜਿਸ ਨੂੰ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ |