26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡੀ.ਏ.ਵੀ. ਦੇ ਸੰਸਥਾਪਕ ਮਹਾਤਮਾ ਹੰਸਰਾਜ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 20-04-2026
ਮਲੋਟ, 19 ਅਪ੍ਰੈਲ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਤੇ ਆਰੀਆ ਸਮਾਜ ਮਲੋਟ ਦੇ ਸਾਂਝੇ ਪ੍ਰਬੰਧ ਹੇਠ ਡੀ.ਏ.ਵੀ. ਦੇ ਸੰਸਥਾਪਕ ਮਹਾਤਮਾ ਹੰਸਰਾਜ ਦਾ ਜਨਮ ਦਿਨ ਆਰੀਆ ਸਮਾਜ ਮੰਦਰ ਵਿਖੇ ਮਨਾਇਆ ਗਿਆ | ਸਕੂਲ ਦੇ ਸੰਗੀਤ ਵਿਭਾਗ ਵਲੋਂ ਮਹਾਤਮਾ ਹੰਸਰਾਜ ਦੇ ਜਨਮ ਦਿਨ ਮੌਕੇ ਭਜਨ ਪੇਸ਼ ਕੀਤੇ ਗਏ | ਸਭ ਤੋਂ ਪਹਿਲਾਂ ਧਰਮਾਚਾਰੀਆ ਰਾਮਚੰਦਰ ਸ਼ਾਸਤਰੀ ਦੀ ਅਗਵਾਈ ਹੇਠ ਹਵਨ ਕਰਵਾਇਆ ਗਿਆ, ਜਿਸ 'ਚ ਸਾਰਿਆਂ ਦੀ ਖ਼ੁਸ਼ੀ, ਸਿਹਤ, ਲੰਬੀ ਉਮਰ, ਖ਼ੁਸ਼ਹਾਲੀ ਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ ਗਈ | ਹਵਨ ਦੇ ਮੁੱਖ ਮੇਜ਼ਬਾਨ ਗੁਲਸ਼ਨ ਭਟੇਜਾ ਅਤੇ ਉਨ੍ਹਾਂ ਦੀ ਪਤਨੀ ਸਨ | ਇਸ ਮੌਕੇ ਆਰੀਆ ਸਮਾਜ ਦੇ ਪ੍ਰਧਾਨ ਜੀ.ਸੀ. ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਆਰੀਆ ਸਮਾਜ ਨੇ ਸੀ.ਬੀ.ਐੱਸ.ਈ. 10ਵੀਂ ਜਮਾਤ 'ਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅੰਤ 'ਚ ਡੀ.ਏ.ਵੀ. ਸਕੂਲ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਸੰਦੇਸ਼ 'ਚ ਕਿਹਾ ਕਿ ਮਹਾਤਮਾ ਹੰਸਰਾਜ ਨੇ ਆਪਣਾ ਪੂਰਾ ਜੀਵਨ ਸਮਾਜਿਕ ਸੁਧਾਰ ਤੇ ਵਿਦਿਅਕ ਤਰੱਕੀ ਲਈ ਸਮਰਪਿਤ ਕਰ ਦਿੱਤਾ | ਇਸ ਮੌਕੇ ਸੁਨੀਲ ਗੁਲਾਟੀ, ਸੁਨੀਤਾ ਗੁਲਾਟੀ, ਰਾਕੇਸ਼ ਗਰੋਵਰ, ਰਾਜੀਵ ਬਾਬਾ, ਪ੍ਰਦੀਪ ਰਸਾਵੇਤ, ਸੁਦੇਸ਼ ਗਰੋਵਰ, ਨਿਸ਼ੀ ਸ਼ਰਮਾ, ਡਾ. ਮਦਨ ਕਾਮਰਾ, ਸ੍ਰੀਮਤੀ ਕਾਮਰਾ, ਪ੍ਰਮੋਦ ਮਹਾਸ਼ਯ, ਪ੍ਰੀਤੀ ਝਾਮ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਕੁਸ਼ਤੀ ਕਲੱਬ ਨੇ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਮਿਲਟਸ ਨਾਲ ਬਿਮਾਰੀਆਂ 'ਤੇ ਕਾਬੂ ਪਾਉਣਾ ਸੰਭਵ: ਡਾ. ਖਾਦਰ ਵਲੀ <br/>
Ad Position 24