26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 21-04-2026

ਫ਼ਰੀਦਕੋਟ, 20 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਰਕਾਰੀ ਬਿ੍ਜਿੰਦਰਾ ਕਾਲਜ ਨੇ ਹੁਣ ਤੱਕ ਨੇਤਾ, ਡਾਕਟਰ, ਇੰਜੀਨੀਅਰ, ਜੱਜ, ਪ੍ਰੋਫ਼ੈਸਰ, ਪਿ੍ੰਸੀਪਲ ਤੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ | ਉੱਚ ਅਹੁਦਿਆਂ 'ਤੇ ਬੈਠੇ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੀ ਬਿਹਤਰੀ ਤੇ ਬੱਚਿਆਂ ਦੀ ਭਲਾਈ ਲਈ ਬਣਾਈ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਸੰਸਥਾ ਦੇ ਬੈਨਰ ਹੇਠ ਕਾਲਜ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿੱਥੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇਸ ਸਮਾਗਮ 'ਚ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ , ਉਥੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ 'ਚ ਖੇਡਾਂ, ਅਕਾਦਮਿਕ, ਸਮਾਜਿਕ, ਸੱਭਿਆਚਾਰਕ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਟਿਆਲਾ ਤੋਂ ਆਏ ਕਾਲਜ ਦੇ ਸਾਬਕਾ ਪਿ੍ੰਸੀਪਲ ਕੁਲਵੰਤ ਕੌਰ ਭੁੱਲਰ ਅਰਜਨਾ ਐਵਾਰਡੀ, ਉਹ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ, ਫ਼ਿਰ ਪ੍ਰੋਫ਼ੈਸਰ ਬਣੇ ਤੇ ਪਿ੍ੰਸੀਪਲ ਸਿਪ ਕੀਤੀ, ਨੇ ਆਖਿਆ ਕਿ ਅਜਿਹੇ ਸਮਾਗਮ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਿਚ ਸਹਾਈ ਹੁੰਦੇ ਹਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਆਈ.ਪੀ.ਐਸ. ਸਾਬਕਾ ਡੀ.ਆਈ.ਜੀ. ਪੰਜਾਬ ਪੁਲਿਸ ਨੇ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦਾ ਇਕੱਠੇ ਹੋਣ ਦਾ ਇਹੀ ਮੰਤਵ ਹੈ ਕਿ ਕਾਲਜ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੁਝ ਕੀਤਾ ਜਾਵੇ | ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਵੈਹਣੀਵਾਲ ਸੇਵਾ ਮੁਕਤ ਵਧੀਕ ਸ਼ੈਸਨ ਜੱਜ ਨੇ ਜੀ ਆਇਆਂ ਨੂੰ ਕਿਹਾ | ਐਸੋਸੀਏਸ਼ਨ ਦੀ ਗਤੀਵਿਧੀਆਂ ਦੀ ਰਿਪੋਰਟ ਜਨਰਲ ਸਕੱਤਰ ਪ੍ਰੋ. ਐਸ.ਐਸ. ਬਾਜਵਾ ਨੇ ਪੇਸ਼ ਕੀਤੀ | ਮੰਚ ਸੰਚਾਲਨ ਕਰਦਿਆਂ ਪ੍ਰੋ. ਨਰਿੰਦਰਪਾਲ ਸਿੰਘ ਬਰਾੜ ਨੇ ਆਏ ਹੋਏ ਪੁਰਾਣੇ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਈ | ਸੇਵਾ ਮੁਕਤ ਆਈ.ਐਫ਼.ਐਸ. ਅਧਿਕਾਰੀ ਹਰਦੀਪ ਸਿੰਘ ਕਿੰਗਰਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ | ਕਾਲਜ ਦੇ ਪਿ੍ੰਸੀਪਲ ਗੁਲਸ਼ਨ ਅਹੂਜਾ ਨੇ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕਰਦਿਆਂ ਕਾਲਜ ਵਲੋਂ ਸੰਸਥਾ ਨੂੰ ਹਰ ਸਮੇਂ ਸੰਭਵ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ | ਪ੍ਰੋ. ਐਨ.ਕੇ ਗੁਪਤਾ ਨੇ ਇਸ ਸਮਾਗਮ ਨੂੰ ਕੋਆਰਡੀਨੇਟ ਕਰਕੇ ਯਾਦਗਾਰੀ ਬਣਾ ਦਿੱਤਾ | ਸਮਾਗਮ ਵਿਚ ਫ਼ਰੀਦਕੋਟ ਰਿਆਸਤ ਦੇ ਪਰਿਵਾਰ ਵਿਚੋਂ ਬ੍ਰਹਮ ਪ੍ਰਕਾਸ਼ ਕੌਰ, ਡੀ.ਐਸ.ਪੀ. ਇਕਬਾਲ ਸਿੰਘ ਸੰਧੂ, ਸਾਬਕਾ ਡੀ.ਐਸ.ਪੀ. ਰਾਜਬੀਰ ਸਿੰਘ ਸੰਧੂ, ਐਡਵੋਕੇਟ ਸ਼ਾਮ ਲਾਲ ਗਰਗ, ਐਡਵੋਕੇਟ ਜੋਗਿੰਦਰ ਸਿੰਘ ਬਰਾੜ, ਐਚ.ਐਸ ਲਿੱਲੀ, ਜਨਿੰਦਰ ਜੈਨ, ਪ੍ਰੋ. ਦਲਬੀਰ ਸਿੰਘ, ਅਜਾਇਬ ਸਿੰਘ ਸੰਧੂ, ਸੁਰਿੰਦਰ ਸਿੰਘ ਰੋਮਾਣਾ, ਪ੍ਰੋ. ਐਨ.ਕੇ ਗੁਪਤਾ, ਸੰਦੀਪ ਸਿੰਘ ਗੋਂਦਾਰਾ, ਹਰਜਿੰਦਰ ਸਿੰਘ ਸੰਧੂ, ਰਵੀ ਸੇਠੀ, ਗੁਰਤੇਜ ਸਿੰਘ ਮੌੜ, ਚੇਅਰਮੈਨ ਅਮਨਦੀਪ ਸਿੰਘ ਬਾਬਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਗੁਲਸ਼ਨ ਅਹੂਜਾ, ਪਿ੍ੰਸੀਪਲ ਕੁਲਵੰਤ ਕੌਰ ਭੁੱਲਰ, ਬ੍ਰਹਮ ਪ੍ਰਕਾਸ਼ ਕੌਰ, ਪਿ੍ੰਸੀਪਲ ਰਾਜੇਸ਼ ਮੋਹਨ, ਪਿ੍ੰਸੀਪਲ ਪੂਜਾ ਭੱਲਾ, ਪਿ੍ੰਸੀਪਲ ਮਨਜੀਤ ਸਿੰਘ ਮੱਕੜ, ਪ੍ਰੋ. ਨਿਰਵਰਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ ਅਤੇ ਪੀ.ਐਚ.ਡੀ. ਕਰਨ ਵਾਲੇ ਪ੍ਰੋਫ਼ੈਸਰ ਸਾਹਿਬਾਨ ਅਮਰਜੀਤ ਕੌਰ ਅਤੇ ਸੋਨੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਮੌਕੇ ਖ਼ੂਨਦਾਨ ਕੈਂਪ
Ad Position 24