26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭਗਵਾਨ ਪਰਸ਼ੂਰਾਮ ਦੀ ਜੈਅੰਤੀ ਮੌਕੇ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 21-04-2026
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਅਕਸ਼ੈ ਤਿ੍ਤੀਆ 'ਤੇ ਭਗਵਾਨ ਪਰਸ਼ੂਰਾਮ ਦੀ ਜਯੰਤੀ ਬਹੁਤ ਧੂਮਧਾਮ ਨਾਲ ਮਨਾਈ ਗਈ | ਰਘੂਨਾਥ ਮੰਦਰ (ਪੰਡਿਤ ਰਾਮ ਕੁਮਾਰ ਆਚਾਰੀਆ ਦਾ ਮੰਦਿਰ) ਵਿਖੇ ਵਿਸ਼ੇਸ਼ ਪ੍ਰਾਰਥਨਾਵਾਂ ਦੇ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਧਾਰਮਿਕ ਆਗੂਆਂ ਨੇ ਪਰਸ਼ੂਰਾਮ ਦੇ ਗੁਣਾਂ ਨੂੰ ਯਾਦ ਕੀਤਾ | ਬ੍ਰਾਹਮਣ ਸਭਾ 'ਚ ਭਗਵਾਨ ਪਰਸ਼ੂਰਾਮ ਦੀ ਮੂਰਤੀ ਨੂੰ ਗੰਗਾਜਲ ਨਾਲ ਇਸ਼ਨਾਨ ਕਰਵਾਇਆ ਗਿਆ ਤੇ ਨਵੇਂ ਵਸਤਰ ਪਹਿਨਾਏ ਗਏ | ਬ੍ਰਾਹਮਣ ਮਹਾਂਸਭਾ ਨੇ ਭਗਵਾਨ ਪਰਸ਼ੂਰਾਮ ਦੀ ਜਯੰਤੀ ਨੂੰ ਮਨਾਉਣ ਲਈ ਕੀਰਤਨ, ਆਰਤੀਆਂ ਤੇ ਭੰਡਾਰਾ ਕਰਵਾਇਆ ਗਿਆ | ਪੰਡਿਤ ਰਾਮ ਕੁਮਾਰ ਆਚਾਰੀਆ ਦੇ ਪੋਤੇ ਪੰਡਿਤ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਸਨਾਤਨ ਧਰਮ ਦੇ ਪ੍ਰਚਾਰ ਲਈ ਅਜਿਹੇ ਧਾਰਮਿਕ ਸਮਾਗਮ ਜ਼ਰੂਰੀ ਹਨ | ਬ੍ਰਾਹਮਣ ਮਹਾਸਭਾ ਦੇ ਸਰਪ੍ਰਸਤ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦਾ ਚਰਿੱਤਰ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਆਪਣੇ ਮਾਪਿਆਂ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ | ਬ੍ਰਾਹਮਣ ਮਹਾਂਸਭਾ ਦੇ ਪ੍ਰਧਾਨ ਪੰਡਿਤ ਰਾਮ ਗੋਪਾਲ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦਾ ਜਨਮ ਅਕਸ਼ੈ ਤਿ੍ਤੀਆ 'ਤੇ ਮਨਾਇਆ ਜਾਂਦਾ ਹੈ | ਪੰਡਿਤ ਵਿਪਨ ਕੁਮਾਰ ਅਤੇ ਰਿੰਕੂ ਸ਼ਰਮਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮੇਂ-ਸਮੇਂ 'ਤੇ ਹੋਣੇ ਚਾਹੀਦੇ ਹਨ | ਬ੍ਰਾਹਮਣ ਮਹਾਂਸਭਾ ਦੇ ਖਜ਼ਾਨਚੀ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਉਪਰੋਕਤ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਪੰਡਿਤ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਮੌਕੇ 'ਤੇ ਭਾਈਚਾਰੇ ਦੇ ਚੋਣਵੇਂ ਵਿਅਕਤੀਆਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਖੇਤਰਾਂ 'ਚ ਵਿਲੱਖਣਤਾ ਪ੍ਰਾਪਤ ਕਰਕੇ ਸਮਾਜ ਦਾ ਨਾਂਅ ਉੱਚਾ ਕਰਨ ਲਈ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਚੋਂ ਪੰਡਿਤ ਸੰਜੀਵ ਟੀਨੂੰ ਸ਼ਰਮਾ ਨੂੰ ਉਨ੍ਹਾਂ ਦੇ ਬੇਮਿਸਾਲ ਸਮਰਪਣ ਲਈ ਦੂਜੀ ਵਾਰ ਸ੍ਰੀ ਸ਼ਿਆਮ ਸੇਵਾ ਮੰਡਲ (ਰਜਿ:) ਦੇ ਪ੍ਰਧਾਨ ਚੁਣੇ ਜਾਣ 'ਤੇ, ਜਯੋਤੀ ਸ਼ਰਮਾ ਨੂੰ ਡੀਏਵੀ ਸਕੂਲ ਦੀ ਪਿ੍ੰਸੀਪਲ ਨਿਯੁਕਤ ਕੀਤੇ ਜਾਣ ਅਤੇ ਪੰਡਿਤ ਸੰਦੀਪ ਟੋਨੀ ਸ਼ਰਮਾ ਨੂੰ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਚੁਣੇ ਜਾਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਭਾਜਪਾ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਸੇਵੇਵਾਲਾ, ਐਮ ਐਸ ਐਮ ਈ ਜ਼ਿਲ੍ਹਾ ਚੇਅਰਮੈਨ ਡਾ. ਰਮਨਦੀਪ ਸਿੰਘ, ਪਰਮਜੀਤ ਸਿੰਘ, ਸੋਮਨਾਥ ਸ਼ਰਮਾ, ਜਗਸੀਰ ਸਿੰਘ, ਰੋਸ਼ਨ ਲਾਲ ਸ਼ਰਮਾ, ਨਾਇਬ ਭਗਤੂਆਣਾ, ਰਾਜੇਂਦਰ ਸਿੰਘ, ਚੇਤਨ ਸ਼ਰਮਾ, ਵਿਪਿਨ ਸ਼ਰਮਾ, ਸ਼ਾਲੂ ਸ਼ਰਮਾ, ਨੈਨਸੀ ਸ਼ਰਮਾ, ਬੇਅੰਤ ਸਿੰਘ ਸਰਪੰਚ, ਬਾਗੀ ਸ਼ਰਮਾ, ਪੁੰਨੂ ਸ਼ਰਮਾ, ਕਿਸ਼ੋਰੀ ਲਾਲ, ਮੋਹਰ ਸਿੰਘ ਅਤੇ ਅਜੈ ਕੁਮਾਰ ਆਦਿ ਨੇ ਪ੍ਰੋਗਰਾਮ ਵਿਚ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਭਾਰਤ ਅਤੇ ਅਮਰੀਕਾ ਦਰਮਿਆਨ ਹੋਣ ਵਾਲੀ ਟਰੇਡ ਡੀਲ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਗਟਾਈ ਚਿੰਤਾ
Ad Position 24