17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕਿਸਾਨ ਯੂਨੀਅਨ ਨੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਛੁਡਵਾਇਆ <br/>

Ad Position 21
No active advertisement
ਪਿੰਡ ਭਾਈ ਬਖਤੌਰ ਵਿਖੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਛੁਡਾਉਣ ਸਮੇਂ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਅਤੇ ਪਿੰਡ ਵਾਸੀ | <br/> 22-04-2026
ਮੌੜ ਮੰਡੀ, 21 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)-ਪਿੰਡ ਭਾਈ ਬਖਤੋਰ ਦੇ ਕਿਸਾਨਾਂ ਨਿਰਮਲ ਸਿੰਘ ਅਤੇ ਨਿਰਭੈ ਸਿੰਘ ਦੀ ਜ਼ਮੀਨ 17 ਕਨਾਲ਼ਾਂ 12 ਮਰਲਿਆਂ ਤੇ ਤਲਵੰਡੀ ਸਾਬੋ ਦੇ ਕੁਝ ਵਿਅਕਤੀਆਂ ਵਲੋਂ ਕਈ ਸਾਲਾਂ ਤੋਂ ਕੀਤੇ ਗਏ ਕਬਜ਼ੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਅਗਵਾਈ ਵਿਚ ਕਿਸਾਨ, ਔਰਤਾਂ ਅਤੇ ਪਿੰਡ ਭਾਈ ਬਖਤੋਰ ਦੇ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਕਿਸਾਨ ਨਿਰਮਲ ਸਿੰਘ, ਨਿਰਭੈ ਸਿੰਘ ਦਾ ਕਬਜ਼ਾ ਬਹਾਲ ਕਰਵਾਇਆ | ਕਬਜ਼ਾਧਾਰੀ ਆਪਣੇ ਨਾਲ ਦਰਜਨਾਂ ਲੱਠਮਾਰਾਂ, ਨਿਹੰਗ ਸਿੰਘਾਂ, ਟਰੈਕਟਰ ਟਰਾਲੀਆਂ ਅਤੇ ਕੰਬਾਈਨ ਲੈਕੇ ਆਇਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਅਤੇ ਔਰਤਾਂ ਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ | ਇਸ ਮੌਕੇ ਐੱਸ.ਐੱਚ. ਓ ਕੋਟਫੱਤਾ ਹਰਬੰਸ ਸਿੰਘ ਆਪਣੀ ਪੁਲਿਸ ਪਾਰਟੀ ਲੈ ਕੇ ਪਹੁੰਚੇ, ਇਸ ਤੋਂ ਬਾਅਦ ਐੱਸ.ਐੱਚ.ਓ ਕੋਟਫੱਤਾ ਦੀ ਹਾਜ਼ਰੀ ਵਿਚ ਹੋਈ ਦੋਨਾਂ ਧਿਰਾਂ ਦੀ ਸਹਿਮਤੀ ਮੁਤਾਬਿਕ ਅਤੇ ਹਾਜ਼ਰੀ ਵਿਚ ਕਿਸਾਨ ਨਿਰਮਲ ਸਿੰਘ, ਨਿਰਭੈ ਸਿੰਘ ਨੇ 17 ਕਨਾਲ਼ਾਂ 12 ਮਰਲੇ ਜ਼ਮੀਨ 'ਤੇ ਕਣਕ ਵੱਢ ਕੇ ਕਬਜ਼ਾ ਕੀਤਾ | ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ ਤੇ ਬਲਾਕ ਜਨਰਲ ਸਕੱਤਰ ਗੁਰਮੇਲ ਸਿੰਘ ਭੁੰਦੜ ਨੇ ਕਿਹਾ ਕਿ 24 ਨਵੰਬਰ 2025 ਨੂੰ ਤਹਿਸੀਲਦਾਰ ਮੌੜ ਵਲੋਂ ਆਪਣੇ ਹੋਰ ਕਰਮਚਾਰੀਆਂ ਸਮੇਤ ਜ਼ਮੀਨ 'ਤੇ ਕਬਜ਼ਾ ਕਰਵਾਇਆ ਗਿਆ ਸੀ, ਪਰ ਕੁਲਵੰਤ ਸਿੰਘ ਵਗ਼ੈਰਾ ਵਾਸੀ ਤਲਵੰਡੀ ਸਾਬੋ ਨੇ ਫਿਰ ਜ਼ਮੀਨ ਵਿਚ ਆ ਕੇ ਫਾਇਰਿੰਗ ਕੀਤੀ ਅਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਸੰਬੰਧੀ ਪੀੜਤ ਨਿਰਮਲ ਸਿੰਘ ਅਤੇ ਨਿਰਭੈ ਸਿੰਘ ਨੇ ਬਠਿੰਡਾ ਦੇ ਉੱਚ ਸਿਵਲ ਅਤੇ ਪੁਲਿਸ ਦੇ ਅਧਿਕਾਰੀਆਂ ਕੋਲੋਂ ਅਪੀਲ ਕੀਤੀ, ਪਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ, ਪਰ ਅੱਜ ਯੂਨੀਅਨ ਨੇ ਕਿਸਾਨਾਂ ਦਾ ਕਬਜ਼ਾ ਬਹਾਲ ਕਰਵਾ ਦਿੱਤਾ ਹੈ | ਅੱਜ ਦੇ ਇਕੱਠ ਨੂੰ ਸੰਬੋਧਨ ਕਰਨ ਸਮੇਂ ਗੁਰਜੀਤ ਸਿੰਘ ਬੰਗੇਹਰ, ਸਿਕੰਦਰ ਸਿੰਘ ਘੁੰਮਣ ਕਲਾਂ, ਗੁਰਦੀਪ ਸਿੰਘ ਮਾਈਸਰਖਾਨਾ, ਭੋਲਾ ਸਿੰਘ ਰਾਏਖਾਨਾ, ਭੋਲਾ ਸਿੰਘ ਮਾੜੀ, ਅੰਮਿ੍ਤ ਸਿੰਘ ਮੌੜ ਅਤੇ ਪਿੰਡ ਇਕਾਈ ਦੇ ਭਿੰਦਰ ਸਿੰਘ ਭਾਈ ਬਖਤੋਰ, ਸੂਖਾ ਸਿੰਘ, ਜੱਸੀ ਸਿੰਘ ਸਾਬਕਾ ਸਰਪੰਚ, ਲਖਵੀਰ ਸਿੰਘ ਲੱਖੀ ਅਤੇ ਕਿਸਾਨ ਮਜ਼ਦੂਰ ਔਰਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਪੱਕਾ ਦਾ ਅੱਠਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ ਅਗਲੀ ਖ਼ਬਰ ਸਰਦਾਰਗੜ੍ਹ ਮੰਡੀ 'ਚ ਮੱਠੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਵਲੋਂ ਖ਼ਰੀਦ ਏਜੰਸੀ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ
Ad Position 24