15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡੀ.ਏ.ਵੀ. ਐਡਵਰਡ ਗੰਜ ਸਕੂਲ ਵਿਖੇ ਧਰਤੀ ਦਿਵਸ ਤੇ ਵਿਸ਼ਵ ਪੁਸਤਕ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-04-2026
ਮਲੋਟ, 23 ਅਪ੍ਰੈਲ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਤੇ ਈਕੋ ਕਲੱਬ ਕੋਆਰਡੀਨੇਟਰ ਰੀਨਾ ਅਰੋੜਾ ਦੀ ਅਗਵਾਈ ਹੇਠ ਧਰਤੀ ਦਿਵਸ ਅਤੇ ਵਿਸ਼ਵ ਪੁਸਤਕ ਦਿਵਸ ਮਨਾਇਆ | ਇਸ ਮੌਕੇ ਤੀਜੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਧਰਤੀ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੱਚਿਆਂ ਨੇ ਸੁੰਦਰ ਪੋਸਟਰ, ਬੈਜ ਬਣਾਏ ਤੇ ਧਰਤੀ ਦੀ ਰੱਖਿਆ ਕਰਨ ਦਾ ਪ੍ਰਣ ਲਿਆ | ਇਕ ਬੁੱਕ ਮਾਰਕ ਮੁਕਾਬਲਾ, ਆਪਣੀ ਮਨਪਸੰਦ ਕਿਤਾਬ ਦੀ ਨੱਕਾਸ਼ੀ ਤੇ ਅਖ਼ਬਾਰ ਪੜ੍ਹਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਧਰਤੀ ਦੀ ਸੰਭਾਲ ਤੇ ਹਰਿਆਲੀ ਦੇ ਪ੍ਰਤੀਕ ਬੂਟੇ ਲਗਾਏ, ਜੋ ਸਾਰਿਆਂ ਨੂੰ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਪ੍ਰੇਰਿਤ ਕਰਦੇ ਹਨ | ਇਸ ਮੌਕੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮਨੁੱਖਾਂ ਤੇ ਵਾਤਾਵਰਨ ਵਿਚਕਾਰ ਸੰਬੰਧ ਡੂੰਘਾਈ ਵਾਲਾ ਹੈ | ਮਨੁੱਖ ਵਾਤਾਵਰਨ ਤੋਂ ਲੋੜੀਂਦੇ ਸਾਰੇ ਸਰੋਤ ਪ੍ਰਾਪਤ ਕਰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਪੁਸਤਕ ਦਿਵਸ ਵੀ ਹੈ | ਕਿਤਾਬਾਂ ਗਿਆਨ ਦਾ ਇਕ ਸਰੋਤ ਹਨ, ਜੋ ਸਾਨੂੰ ਨਵੇਂ ਵਿਚਾਰ, ਜਾਣਕਾਰੀ ਤੇ ਅਨੁਭਵ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਮੀਨਾਕਸ਼ੀ, ਨੀਲਾਕਸ਼ੀ, ਰਾਜਰਾਣੀ, ਸਕੂਲ ਦੇ ਵੱਖ-ਵੱਖ ਅਧਿਆਪਕਾਂ ਅਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਬਰਾੜ ਨੂੰ ਸਦਮਾ- ਪਿਤਾ ਦਾ ਦਿਹਾਂਤ ਅਗਲੀ ਖ਼ਬਰ ਪੰਜਾਬ ਦੇ ਹੱਕਾਂ ਦੀ ਬਹਾਲੀ ਲਈ ਮਿਸਲ ਸਤਲੁਜ ਵਲੋਂ ਚੜ੍ਹਦੀ ਕਲਾ ਰੈਲੀ 3 ਨੂੰ - ਬਰਾੜ
Ad Position 24