ਐੱਚ.ਐੱਸ. ਹਾਈ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਅਜੀਤ ਡੈਸਕ
24-04-2026
ਨੌਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ 'ਚੋਂ ਅਵਨੀਤ ਕੌਰ ਗਿੱਲ ਬਾਰ੍ਹਵੀਂ ਆਰਟਸ ਨੇ ਪਹਿਲਾ, ਹਰਲੀਨ ਕੌਰ ਗਿੱਲ ਦਸਵੀਂ ਲਿਲੀ ਨੇ ਦੂਜਾ, ਰੂਹਾਨੀ ਨੌਵੀਂ ਲੀਲੀ ਤੇ ਜੈਸਮੀਤ ਕੌਰ ਬਾਰ੍ਹਵੀਂ ਆਰਟਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਬਰਾੜ, ਸਮਨ ਬਰਾੜ, ਅਨਮੋਲ ਬਰਾੜ, ਕੋਆਰਡੀਨੇਟਰ ਮੀਨਾ ਰਾਣੀ, ਮੈਡਮ ਰਚਨਾ, ਸਾਇੰਸ ਅਧਿਆਪਕ ਮੈਡਮ ਗੂੰਜਣ ਤੇ ਵਿਦਿਆਰਥੀਆਂ ਦੇ ਮਾਪੇ ਸ਼ਾਮਿਲ ਹੋਏ | ਵਾਤਾਵਰਨ ਸੰਬੰਧੀ ਵਧੀਆ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |