15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਕੋਟਕਪੂਰਾ ਨੇ ਮੰਡੀਆਂ ਦਾ ਦੌਰਾ ਕੀਤਾ

Ad Position 21
No active advertisement
ਅਜੀਤ ਡੈਸਕ 24-04-2026
ਕੋਟਕਪੂਰਾ, 23 ਅਪ੍ਰੈਲ (ਮੋਹਰ ਸਿੰਘ ਗਿੱਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਕੋਟਕਪੂਰਾ ਵਲੋਂ ਬਲਾਕ ਪ੍ਰਧਾਨ ਬੋਹੜ ਸਿੰਘ ਖਾਰਾ ਦੀ ਅਗਵਾਈ 'ਚ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ | ਜਿਸ ਦੌਰਾਨ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ਗਈ | ਕਿਸਾਨ ਆਗੂਆਂ ਨੇ ਜਦੋਂ ਮੰਡੀਆਂ ਵਿਚ ਤੋਲ ਚੈੱਕ ਕੀਤੇ ਗਏ ਤਾਂ ਕਈ ਜਗ੍ਹਾ 'ਤੇ 400 ਗ੍ਰਾਮ ਤੋਂ ਲੈ ਕੇ 900 ਗ੍ਰਾਮ ਤੱਕ ਕਣਕ ਵੱਧ ਤੋਲੀ ਗਈ ਸੀ ਜੋ ਕਿਸਾਨਾਂ ਨਾਲ ਸਿੱਧਾ ਧੱਕਾ ਅਨਾਜ ਮੰਡੀਆਂ ਵਿਚ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ | ਬੋਹੜ ਸਿੰਘ ਖਾਰਾ ਨੇ ਕਿਹਾ ਕਿ ਵੱਧ ਗਰਮੀ ਨਾਲ ਕਣਕ ਦੀ ਫ਼ਸਲ ਪਿਛਲੇ ਸਾਲ ਨਾਲੋਂ ਝਾੜ ਵੀ ਘੱਟ ਹੈ, ਦੂਜੇ ਪਾਸੇ ਤੁਲਾਈ ਵੱਧ ਕਰਕੇ ਕਿਸਾਨਾਂ 'ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੇਘ ਸਿੰਘ ਖਾਰਾ ਜ਼ਿਲ੍ਹਾ ਫ਼ਰੀਦਕੋਟ, ਮੀਤ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਗੱਗੀ, ਮੰਗਾ ਸਿੰਘ ਖਾਰਾ, ਸਰਬਜੀਤ ਸਿੰਘ ਵਾੜਾ ਦਰਾਕਾ, ਗੁਰਪ੍ਰੀਤ ਸਿੰਘ ਵਾੜਾ ਦਰਾਕਾ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 52 ਦਿਨਾਂ 'ਚ 16 ਕਿਲੋਮੀਟਰ ਸੂਏ ਦੇ ਨਵੀਨੀਕਰਨ ਉਪਰੰਤ ਪਾਣੀ ਦੀ ਸਪਲਾਈ ਚਾਲੂ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਨੇ ਕੁਲਬੀਰ ਸਿੰਘ ਮੱਤਾ ਦੇ ਗਿਲੇ ਸ਼ਿਕਵੇ ਦੂਰ ਕਰਵਾਏ
Ad Position 24