ਪੰਜਾਬ ਵਾਸੀ ਗ਼ਦਾਰਾਂ ਨੂੰ ਸਬਕ ਸਿਖਾਉਣ ਲਈ ਤਿਆਰ-ਵਿਧਾਇਕ ਕਾਕਾ ਬਰਾੜ
ਅਜੀਤ ਡੈਸਕ
27-04-2026
ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਚੌਕ ਲਾਗੇ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ਰਾਘਵ ਚੱਢਾ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਰਾਘਵ ਚੱਢਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਜਦੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਗਏ ਤਾਂ ਰਾਘਵ ਚੱਢਾ ਨੇ ਪੰਜਾਬ ਵਿਚ ਸਰਕਾਰ ਤੋੜਨ ਦੀਆਂ ਨਾਕਾਮ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਰਾਘਵ ਚੱਢਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾ ਕੇ ਖ਼ੁਦ ਮੁੱਖ ਮੰਤਰੀ ਬਨਣਾ ਚਾਹੁੰਦਾ ਸੀ | ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੇ ਕਿਤੇ ਵੀ ਅਰਵਿੰਦ ਕੇਜਰੀਵਾਲ ਦੀ ਗਿ੍ਫ਼ਤਾਰੀ ਦਾ ਵਿਰੋਧ ਨਹੀਂ ਕੀਤਾ, ਕਿਉਂਕਿ ਇਸ ਦੀ ਇਕੋ ਕੋਸ਼ਿਸ਼ ਸੀ ਕਿ ਆਮ ਆਦਮੀ ਪਾਰਟੀ ਨੂੰ ਤੋੜ ਕੇ ਇਹ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣੇ ਤੇ ਇਹੀ ਟਾਸਕ ਭਾਜਪਾ ਨੇ ਚੱਢਾ ਨੂੰ ਦਿੱਤਾ ਸੀ | ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਤੋੜ ਕੇ ਪੰਜਾਬ ਦਾ ਮੁੱਖ ਮੰਤਰੀ ਬਨਣ ਦਾ ਸੁਪਨਾ ਵੇਖਣ ਵਾਲਾ ਰਾਘਵ ਚੱਢਾ ਹੁਣ ਪੰਜਾਬ ਆ ਕੇ ਵਿਖਾਵੇ | ਪੰਜਾਬੀ ਇਸ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਇਸ ਦੀਆਂ ਅਗਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ |
ਇਸ ਮੌਕੇ ਸੰਗਠਨ ਇੰਚਾਰਜ ਜਸਵੰਤ ਸਿੰਘ ਸੰਧੂ, ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਲਾ, ਹਲਕਾ ਇੰਚਾਰਜ ਐੱਸ.ਸੀ. ਵਿੰਗ ਮਾਸਟਰ ਮੁਰਾਰੀ ਲਾਲ, ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਰਮੇਸ਼ ਬਾਂਸਲ ਬਲਾਕ ਪ੍ਰਧਾਨ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਹੈਪੀ ਬਰਾੜ, ਗੋਸ਼ਾ ਬਰਾੜ, ਬਲਵਿੰਦਰ ਬਿੰਦਾ ਸਰਪੰਚ ਥਾਂਦੇਵਾਲਾ, ਜਤਿੰਦਰ ਸਿੰਘ ਮਹੰਤ, ਗੁਰਵਿੰਦਰ ਸਿੰਘ ਡੋਡਾਂਵਾਲੀ, ਕਾਕਾ ਸਰਪੰਚ, ਮਨਜੀਤ ਸਿੰਘ, ਸ਼ਹਿਰੀ ਪ੍ਰਧਾਨ ਸ਼ਕਤੀ ਖੂੰਗਰ, ਬੇਦੀ, ਯਾਦਵਿੰਦਰ ਸਿੰਘ ਯਾਦੂ ਯੂਥ ਪ੍ਰਧਾਨ, ਸ਼ੈਲੀ ਵਾਰਡ ਨੰਬਰ 8, ਜਗਜੀਤ ਸਿੰਘ, ਡਾ. ਕਾਲਾ ਗੋਨਿਆਣਾ, ਰੋਮੀ ਧਵਨ, ਬੇਅੰਤ ਸਿੰਘ ਗੋਨਿਆਣਾ, ਰਮਨ ਸਿੰਘ, ਸੰਦੀਪ ਸ਼ਰਮਾ, ਸੁਮਿਤ ਗਰਗ, ਰਵਿੰਦਰ ਕੁਮਾਰ ਰਿੰਕੂ ਬਾਂਸਲ, ਹਰੀ ਸਿੰਘ ਆਦਿ ਹਾਜ਼ਰ ਸਨ |