28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਉਦਯੋਗਪਤੀ ਸ਼ਿਵਜੀ ਰਾਮ ਗੋਇਲ ਨੂੰ ਸਦਮਾ- ਭਰਜਾਈ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 27-04-2026
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਉਦਯੋਗਪਤੀ ਪਰਿਵਾਰਾਂ 'ਚੋਂ ਇਕ ਗੋਇਲ ਪਰਿਵਾਰ ਦੇ ਸ੍ਰੀ ਮਦਨ ਲਾਲ ਗੋਇਲ ਠੇਕੇਦਾਰ ਜੋ ਕਰੀਬ 3 ਮਹੀਨੇ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਧਰਮ ਪਤਨੀ ਕਿਰਨ ਰਾਣੀ (60 ਸਾਲ) ਬੀਤੀ ਰਾਤ ਅਕਾਲ ਚਲਾਣਾ ਕਰ ਗਏ | ਕਿਰਨ ਰਾਣੀ ਇਲਾਕੇ ਦੇ ਉਦਯੋਗਪਤੀ ਸ਼ਿਵਜੀ ਰਾਮ ਗੋਇਲ, ਜਨਕ ਰਾਜ ਗੋਇਲ, ਸੰਦੀਪ ਕੁਮਾਰ ਗੋਇਲ ਹੈਪੀ ਦੇ ਭਰਜਾਈ ਸਨ | ਅੱਜ ਉਨ੍ਹਾਂ ਦਾ ਨਮ ਅੱਖਾਂ ਨਾਲ ਕੋਟਕਪੂਰਾ ਦੇ ਰਾਮਬਾਗ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸਿਆਸੀ ਸ਼ਖ਼ਸੀਅਤਾਂ, ਧਾਰਮਿਕ ਜਥੇਬੰਦੀਆਂ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਜੁੜੇ ਆਗੂਆਂ ਸਮਰਥਕਾਂ ਨੇ ਪੁੱਜ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀਂ ਉਨ੍ਹਾਂ ਦੇ ਸਪੁੱਤਰ ਅੰਕੁਸ਼ ਗੋਇਲ ਨੇ ਭੇਟ ਕੀਤੀ | ਉਨ੍ਹਾਂ ਦੀ ਮੌਤ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ, ਅਨੂ ਪ੍ਰਤਾਪ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਢਿੱਲੋਂ, ਕਾਂਗਰਸੀ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਕਾਲਾ, ਕੁਲਬੀਰ ਸਿੰਘ ਮੱਤਾ, ਸਵਤੰਤਰ ਜੋਸ਼ੀ, ਨਿੱਪੀ ਜੋਸ਼ੀ, ਅਮਰਿੰਦਰ ਸਿੰਘ ਬੰਨੀ ਬਰਾੜ, ਸੁਮੀਤ ਬਰਾੜ, ਕੁਲਦੀਪ ਸਿੰਘ ਟੋਨੀ, ਕਾਲਾ ਗਰੋਵਰ, ਮਿੰਕੂ ਮੱਕੜ, ਅਸ਼ੋਕ ਕੁਮਾਰ ਗੋਇਲ, ਮਨਿੰਦਰ ਸਿੰਘ ਵਿੱਕੀ, ਸੰਜੀਵ ਕੁਮਾਰ, ਮੈਂਗੀ ਪ੍ਰਾਪਰਟੀ ਡੀਲਰ, ਪਵਨ ਮਿੱਤਲ, ਐਡਵੋਕੇਟ ਬੀਰਇੰਦਰ ਸਿੰਘ, ਯੋਗੇਸ਼ ਗੁਪਤਾ ਆੜਤੀ, ਭੋਲਾ ਬਾਬਾ ਮਿਲਕ ਵਾਲੇ, ਸੰਜੀਵ ਕੁਮਾਰ, ਰਾਜੀਵ ਕੁਮਾਰ ਆੜਤੀ, ਪ੍ਰੇਮ ਚੰਦ ਗੁਪਤਾ ਆੜਤੀ, ਤੋਤਾ ਗਰਗ, ਰਿੰਕੂ ਨਰੂਲਾ, ਹਰੀਸ਼ ਗਾਂਧੀ, ਓਮ ਪ੍ਰਕਾਸ਼ ਆਰੇ ਵਾਲੇ, ਰਿੰਕੂ ਨਰੂਲਾ, ਜਸਵੀਰ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ, ਰਾਜੂ ਥਾਪਰ, ਹੈਪੀ ਬਰਾੜ, ਰਿੰਕੂ ਮਲਹੋਤਰਾ, ਬਾਬਾ ਮਲਕੀਤ ਦਾਸ ਬੀੜ ਗਊਸ਼ਾਲਾ, ਰਮੇਸ਼ਵਰ ਸੀਬੀਆ ਬੀੜ ਗਊਸ਼ਾਲਾ, ਮੋਹਨ ਸਿੰਘ ਮੱਤਾ, ਹੀਰਾ ਸਿੰਘ ਮਠਾੜੂ, ਸਵਰਨ ਸਿੰਘ ਵਿਰਦੀ, ਸਤਦੀਪ ਗੋਇਲ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਬਿੱਟੂ ਆਰੇ ਵਾਲਾ, ਲਿੰਕਨ ਮਲਹੋਤਰਾ ਆਦਿ ਨੇ ਅੰਕੁਸ਼ ਗੋਇਲ, ਭਤੀਜੇ ਅਸ਼ੋਕ ਕੁਮਾਰ ਗੋਇਲ, ਜਵਾਈ ਧਰੁਵ ਗੁਪਤਾ, ਸ਼ਿਵਜੀ ਰਾਮ ਗੋਇਲ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡਾ. ਆਂਚਲ ਅਰੋੜਾ ਨੂੰ ਸਾਹਿਤਕ ਸਰਗਰਮੀਆਂ ਲਈ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਮਾਤਾ ਮੁਖਤਿਆਰ ਕੌਰ ਨੂੰ ਸ਼ਰਧਾਂਜਲੀਆਂ ਭੇਟ
Ad Position 24