ਕੋਟਕਪੂਰਾ, 26 ਅਪੈ੍ਰਲ (ਮੇਘਰਾਜ)-ਬੀਤੇ ਦਿਨੀਂ ਸੇਵਾ ਮੁਕਤ ਬੈਂਕ ਮੈਨੇਜਰ ਗੁਰਦੀਪ ਸਿੰਘ ਤੇ ਮਨਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ ਪਤਨੀ ਸਵ. ਹਰੀ ਸਿੰਘ ਢੇਰਡੀ ਦੀ ਬੀਤੇ ਦਿਨ ਕੁਝ ਦੇਰ ਬਿਮਾਰ ਰਹਿਣ ਉਪਰੰਤ ਮੌਤ ਹੋ ਗਈ ਸੀ | ਅੱਜ ਉਨ੍ਹਾਂ ਨਮਿਤ ਗੁਰਦੁਆਰਾ ਮਾਤਾ ਦਇਆ ਕੌਰ ਜੀ, ਸੰਧਵਾਂ ਵਿਖੇ ਪਾਠ ਦਾ ਭੋਗ ਉਪਰੰਤ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਹੀਰੇ ਵੈਲਫੇਅਰ ਕਲੱਬ ਦੇ ਸਰਪ੍ਰਸਤ ਦਲਜਿੰਦਰ ਸਿੰਘ ਸੰਧੂ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਮਾਤਾ ਜੀ ਦੇ ਸੰਘਰਸ਼ਾਂ ਭਰੇ ਜੀਵਨ 'ਤੇ ਚਾਨਣਾ ਪਾਇਆ | ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਪਰਿਵਾਰ ਵਲੋਂ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਮਾਤਾ ਜੀ ਦੇ ਸਪੁੱਤਰ ਗੁਰਦੀਪ ਸਿੰਘ ਮੈਨੇਜਰ ਵਲੋਂ ਸ਼ਾਂਤੀਵਣ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਲਈ ਨਵੀਂ ਭੱਠੀ ਲਾਉਣ ਲਈ 2.50 ਲੱਖ ਦਾ ਚੈੱਕ ਸ਼ਮਸ਼ਾਨ ਘਾਟ ਦੇ ਪ੍ਰਧਾਨ ਸੁਤੰਤਰ ਕੁਮਾਰ ਜੋਸ਼ੀ ਤੇ ਮੈਂਬਰਾਂ ਨੂੰ ਸੌਂਪਿਆ | ਇਸ ਮੌਕੇ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ, ਧਨਜੀਤ ਸਿੰਘ ਧਨੀ ਵਿਰਕ, ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ, ਰਾਜਿੰਦਰ ਸਿੰਘ ਸਰਾਂ, ਸਾਹਿਤ ਸਭਾ ਦੇ ਪ੍ਰਧਾਨ ਕੁਲਦੀਪ ਮਾਣੂੰਕੇ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ,ਪ੍ਰੋ. ਪਰਮਿੰਦਰ ਸਿੰਘ ਤੱਗੜ, ਅਮਰਸੰਗਰਾਮ ਸਿੰਘ ਸੈਣੀ, ਬਲਵੀਰ ਸਿੰਘ ਸੈਣੀ, ਵਿਸ਼ਵਾਸ ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸਰਾਂ, ਵਿਕਰਾਂਤ ਧੀਂਗੜਾ, ਐਡ. ਵਿਨੋਦ ਮੈਨੀ, ਹਰਦੀਪ ਸਿੰਘ ਲੈਕਚਰਾਰ, ਗੋਪਾਲ ਕਿ੍ਸ਼ਨ ਵੋਹਰਾ, ਸੁਰਿੰਦਰ ਰਾਮਗੜ੍ਹੀਆ, ਦਰਸ਼ਨ ਸਿੰਘ ਭੱਟੀ, ਗੁਰਦਰਸ਼ਨ ਸਿੰਘ ਕਾਲਜੀਏਟ, ਚਮਕੌਰ ਸਿੰਘ ਪਿੱਦਾ, ਨਗਿੰਦਰ ਸਿੰਘ ਢਿੱਲੋਂ ਢਾਬ, ਸੰਦੀਪ ਕਟਾਰੀਆ, ਮਨਤਾਰ ਸਿੰਘ ਮੱਕੜ, ਪਰਮਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਸੰਜੀਵ ਦਿਉੜਾ, ਹੇਮਰਾਜ ਜੋਸ਼ੀ, ਮੁਖਤਿਆਰ ਸਿੰਘ ਮੱਤਾ, ਅੰਮਿ੍ਤਲਾਲ ਸ਼ਰਮਾ, ਬਸੰਤ ਸਿੰਘ ਹਰੀਨੌਂ ਅਤੇ ਤੇਜ ਸਿੰਘ ਢਿੱਲੋਂ, ਬਿੱਟਾ ਨਰੂਲਾ, ਪੱਪੂ ਨੰਬਰਦਾਰ, ਨਛੱਤਰ ਸਿੰਘ ਪੁਰਬਾ, ਸ਼ਸ਼ੀ ਚੋਪੜਾ, ਕੌਸ਼ਲ ਪ੍ਰਕਾਸ਼, ਸੁਖਵਿੰਦਰ ਹੈਲੀ, ਕਿਰਨ ਬਰਗਾੜੀ ਆਦਿ ਮੈਂਬਰ ਹਾਜ਼ਰ ਸਨ |