19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹੈਰੋਇਨ ਸਮੇਤ ਪੁਲਿਸ ਵਲੋਂ 2 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 28-04-2026
ਕੋਟਕਪੂਰਾ, 27 ਅਪ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਐਨ ਐਚ-54 ਹਾਈਵੇ ਕੋਟਕਪੂਰਾ ਦੇਵੀਵਾਲਾ ਕਰਾਸਿੰਗ ਉਪਰ ਮੌਜੂਦ ਸੀ ਤਾਂ ਹਾਈਵੇ 'ਤੇ ਇਕ ਕਾਰ ਜੈਟਾ ਰੰਗ ਕੌਫੀ ਖੜ੍ਹੀ ਦਿਖਾਈ ਦਿੱਤੀ | ਜਦ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰ ਨੂੰ ਘੇਰ ਕੇ ਚੈੱਕ ਕੀਤਾ ਤਾਂ ਕਾਰ 'ਚ ਦੋ ਮੋਨੇ ਨੌਜਵਾਨ ਬੈਠੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਏ | ਪੁਲਿਸ ਪਾਰਟੀ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਕਾਰ ਤੋਂ ਬਾਹਰ ਕੱਢ ਕੇ ਨਾਮ ਪਤਾ ਪੁੱਛ ਕੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ਬੋਰਡ ਵਿਚੋਂ 20 ਗਰਾਮ ਹੈਰੋਇਨ ਬਰਾਮਦ ਹੋਇਆ | ਇਸ ਸਬੰਧ 'ਚ ਪੁਲਿਸ ਨੇ ਮਨਦੀਪ ਸਿੰਘ ਵਾਸੀ ਕੋਠੇ ਚੱਕ ਭਾਗ ਸਿੰਘ ਵਾਲਾ ਅਤੇ ਜੋਰਾ ਸਿੰਘ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਚੋਣਾਂ 'ਚ ਦੇਰੀ ਖ਼ਿਲਾਫ਼ ਪੰਥਕ ਆਗੂਆਂ ਵਲੋਂ ਤੁਰੰਤ ਚੋਣਾਂ ਦੀ ਮੰਗ- ਅਮਨਇੰਦਰ ਸਿੰਘ ਬੰਨੀ ਅਗਲੀ ਖ਼ਬਰ ਹੈਰੋਇਨ ਸਮੇਤ 2 ਗਿ੍ਫ਼ਤਾਰ
Ad Position 24