19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 28-04-2026
ਗਿੱਦੜਬਾਹਾ, 27 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸੰਬੰਧ ਵਿਚ ਬੀਤੀ ਰਾਤ ਸੰਸਥਾ ਵਲੋਂ ਸੰਸਥਾ ਮੈਂਬਰ ਸੰਦੀਪ ਜਾਂਗੜ ਦੀ ਅਗਵਾਈ ਵਿਚ ਗਿਆਰਸ ਮੌਕੇ 26ਵੀਂ ਬੱਸ ਯਾਤਰਾ ਗਿੱਦੜਬਾਹਾ ਤੋਂ ਸ੍ਰੀ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਭੇਜੀ ਗਈ | ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕੈਲਾਸ਼ ਸ਼ਾਸਤਰੀ ਨੇ ਦੱਸਿਆ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਈ ਬੱਸ ਨੂੰ ਪ੍ਰਾਪਰਟੀ ਡੀਲਰ ਰਤਨ ਲਾਲ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਉਕਤ ਬੱਸ 'ਚ ਲਗਭਗ 55 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਸ਼ਰਧਾਲੂਆਂ ਦੇ ਰਹਿਣ ਤੇ ਭੋਜਨ ਦੀ ਵਿਵਸਥਾ ਸੰਸਥਾ ਵਲੋਂ ਕੀਤੀ ਗਈ ਹੈ | ਇਹ ਬੱਸ ਸ੍ਰੀ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਵਾਪਸੀ ਦੌਰਾਨ ਸ੍ਰੀ ਇੱਛਾਪੂਰਨੀ ਮੰਦਰ ਦੇ ਵੀ ਦਰਸ਼ਨ ਕਰਵਾਉਂਦੀ ਹੋਈ ਮੁੜ ਗਿੱਦੜਬਾਹਾ ਵਾਪਸ ਆਵੇਗੀ | ਇਸ ਮੌਕੇ ਰਵੀ ਸ਼ਰਮਾ, ਜੇ.ਕੇ. ਸ਼ਰਮਾ, ਜਤਿੰਦਰ ਕੁਮਾਰ, ਨਿਤੀਸ਼ ਪੁਨਿਹਾਨੀ, ਸੋਨਾ ਮਿਸਤਰੀ, ਕਾਲਾ ਮਿਸਤਰੀ, ਗੋਰਾ, ਰੋਹਿਤ ਸ਼ਰਮਾ ਅਤੇ ਸੋਨਾ ਮਿਸਤਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਹੁਣ ਤੱਕ 5,94,352 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ <br/> ਅਗਲੀ ਖ਼ਬਰ ਪ੍ਰਮਾਤਮਾ 'ਤੇ ਨਿਸ਼ਚੈ ਰੱਖਣ ਵਾਲਾ ਸਫ਼ਲਤਾ ਪ੍ਰਾਪਤ ਕਰਦਾ ਹੈ-ਡਾ. ਗੋਇਲ
Ad Position 24