19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪ੍ਰਮਾਤਮਾ 'ਤੇ ਨਿਸ਼ਚੈ ਰੱਖਣ ਵਾਲਾ ਸਫ਼ਲਤਾ ਪ੍ਰਾਪਤ ਕਰਦਾ ਹੈ-ਡਾ. ਗੋਇਲ

Ad Position 21
No active advertisement
ਅਜੀਤ ਡੈਸਕ 28-04-2026
ਗਿੱਦੜਬਾਹਾ 27 ਅਪੈ੍ਰਲ (ਪਰਮਜੀਤ ਸਿੰਘ ਥੇੜ੍ਹੀ)-ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਯ ਵਿਸ਼ਵ ਵਿਦਾਲਿਆ ਦੇ ਸਥਾਨਕ ਸੇਵਾ ਕੇਂਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਲੁਧਿਆਣਾ ਤੋਂ ਬੀ.ਕੇ. ਡਾਕਟਰ ਹਿਮਾਂਸ਼ੂ ਗੋਇਲ ਤੇ ਕੋਟਕਪੂਰਾ ਤੋਂ ਬੀ.ਕੇ. ਜਗਦੀਸ਼ ਭਾਈ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੀ.ਕੇ. ਡਾਕਟਰ ਹਿਮਾਂਸ਼ੂ ਗੋਇਲ ਨੇ ਕਿਹਾ ਕਿ ਜੋ ਮਨੁੱਖ ਪ੍ਰਮਾਤਮਾ 'ਤੇ ਅਟੱਲ ਨਿਸ਼ਚਾ ਰੱਖਦਾ ਹੈ, ਉਹ ਜੀਵਨ ਦੇ ਹਰ ਕੰਮ 'ਚ ਸਫ਼ਲਤਾ ਹਾਸਿਲ ਕਰਦਾ ਹੈ | ਉਨ੍ਹਾਂ ਸ਼ਰਧਾਲੂਆਂ ਨੂੰ ਆਧਿਆਤਮਿਕਤਾ ਨਾਲ ਜੁੜ ਕੇ ਜੀਵਨ ਨੂੰ ਸੁਖਮਈ ਤੇ ਸ਼ਾਂਤਮਈ ਬਣਾਉਣ ਦਾ ਸੰਦੇਸ਼ ਵੀ ਦਿੱਤਾ | ਇਸ ਮੌਕੇ ਸਥਾਨਕ ਸੇਵਾ ਕੇਂਦਰ ਦੀ ਸੰਚਾਲਿਕਾ ਰਾਜਯੋਗਿਨੀ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਨੇ ਆਏ ਹੋਏ ਮੁੱਖ ਮਹਿਮਾਨਾਂ ਬੀ.ਕੇ. ਡਾਕਟਰ ਹਿਮਾਂਸ਼ੂ ਗੋਇਲ, ਬੀ.ਕੇ. ਜਗਦੀਸ਼ ਭਾਈ ਤੇ ਸਮੂਹ ਸ਼ਰਧਾਲੂਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੇਦ ਪ੍ਰਕਾਸ਼ ਗੋਇਲ, ਗੁਰਵਿੰਦਰ ਸਿੰਘ, ਪਿ੍ੰਸੀਪਲ ਮਨਿੰਦਰ ਰੰਧਾਵਾ, ਯੋਗੇਸ਼ ਗਰੋਵਰ, ਵਿਜੈ ਸੱਚਦੇਵਾ, ਕੌਸ਼ਲਿਆ ਗੋਇਲ, ਸਰਿਤਾ ਸਿੰਗਲਾ, ਵਿਜੈ ਮੋਂਗਾ, ਕੁਲਦੀਪ ਬਾਂਸਲ, ਬ੍ਰਹਮਾਕੁਮਾਰੀ ਸੁਖਵਿੰਦਰ ਭੈਣ, ਰਜਨੀ ਭੈਣ, ਰੇਖਾ ਭੈਣ, ਪੂਜਾ ਭੈਣ, ਦੀਪਾਂਸ਼ੂ ਭਾਈ, ਸਮਰੱਥ ਭਾਈ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ ਅਗਲੀ ਖ਼ਬਰ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਲੋਕ ਦੁਖੀ
Ad Position 24