ਗਿੱਦੜਬਾਹਾ, 3 ਮਈ (ਪਰਮਜੀਤ ਸਿੰਘ ਥੇੜੀ)-ਆਈ.ਸੀ.ਐਸ.ਈ. ਬੋਰਡ ਵਲੋਂ ਬੀਤੇ ਦਿਨੀਂ ਐਲਾਨੇ ਦਸਵੀਂ ਦੇ ਨਤੀਜੇ ਦੌਰਾਨ ਲਿਟਲ ਫਲਾਵਰ ਕਾਨਵੈਂਟ ਸਕੂਲ ਗਿੱਦੜਬਾਹਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰ. ਵੈਲਬਿਨ ਟੀ. ਜੋਰਜ ਨੇ ਦੱਸਿਆ ਕਿ ਇਸ ਵਾਰ ਸਕੂਲ ਦੀ ਦਸਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਫਰੈਵਿਸ਼ ਕਟਾਰੀਆ ਨੇ 96.4 ਫ਼ੀਸਦੀ ਅੰਕ ਪ੍ਰਾਪਤ ਕਰਦੇ ਪਹਿਲਾ, ਮੇਹੁਲ ਨੇ 95.6 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਗੌਰਿਸ਼ ਬਾਂਸਲ ਤੇ ਅਨੰਤ ਨੇ ਸਾਂਝੇ ਤੌਰ 'ਤੇ 95.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ 18 ਵਿਦਿਆਰਥੀਆਂ ਨੇ 90 ਤੋਂ ਵੱਧ ਅੰਕ ਅੰਕ ਪ੍ਰਾਪਤ ਕੀਤੇ ਹਨ | ਸਕੂਲ ਪ੍ਰਬੰਧਕਾਂ ਵਲੋਂ ਪਹਿਲੇ ਸਥਾਨ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |