19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਕੂਟਰ ਸਵਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 04-05-2026
ਬਠਿੰਡਾ, 3 ਮਈ (ਅਵਤਾਰ ਸਿੰਘ ਕੈਂਥ)- ਸਥਾਨਕ ਬਠਿੰਡਾ-ਬਰਨਾਲਾ ਰੋਡ 'ਤੇ ਰਿਲਾਇੰਸ ਮਾਲ ਨੇੜੇ ਇਕ ਸਕੂਟਰ ਸਵਾਰ ਵਿਅਕਤੀ ਦਿਲ ਦਾ ਦÏਰਾ ਪੈਣ ਕਾਰਨ ਸੜਕ 'ਤੇ ਬੇਹੋਸ਼ ਹੋ ਕੇ ਡਿੱਗ ਗਿਆ¢ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਮੈਂਬਰ ਐਂਬੂਲੈਂਸ ਟੀਮ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਅਤੇ ਬੇਹੋਸ਼ ਸਕੂਟਰ ਸਵਾਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸ ਦੀ ਜਾਂਚ ਦੌਰਾਨ ਮਿ੍ਤਕ ਐਲਾਨ ਦਿੱਤਾ¢ ਮਿ੍ਤਕ ਦੋਪਾਲ ਪੁੱਤਰ ਮਿੱਠੂ ਰਾਮ (30) ਵਾਸੀ ਅਮਰੀਕ ਸਿੰਘ ਰੋਡ ਦਾ ਰਹਿਣ ਵਾਲਾ ਹੈ ¢ ਸਹਾਰਾ ਟੀਮ ਨੇ ਥਾਣਾ ਕੈਂਟ ਪੁਲਿਸ ਸਟੇਸ਼ਨ ਨੂੰ ਸੂਚਿਤ ਕਰ ਦਿੱਤਾ ਹੈ¢
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਮਨਜ਼ੂਰ ਘਰਾਂ ਦੀ ਰਕਮ ਲਟਕੀ
Ad Position 24