ਬਠਿੰਡਾ, 3 ਮਈ (ਵਲ੍ਹਾਣ): ਐਸ.ਐਸ.ਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਿਖੇ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਦੂਸਰੇ ਸਮੈਸਟਰ ਦੀਆਂ ਵਿਦਿਆਰਥਣਾਂ ਵਲੋਂ ਰੁਖਸਤ-2026 ਦਾ ਆਯੋਜਨ ਕੀਤਾ ਗਿਆ | ਪਾਰਟੀ ਦੀ ਸ਼ੁਰੂਆਤ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਉਪ ਪ੍ਰਧਾਨ ਅਜੇ ਗੁਪਤਾ, ਸੈਕਟਰੀ ਸੁਦਰਸ਼ਨ ਗੋਇਲ, ਕਾਰਜਕਾਰੀ ਪਿ੍ੰਸੀਪਲ ਡਾ. ਬਿਮਲਾ ਸਾਹੂ ਅਤੇ ਸਮੂਹ ਸਟਾਫ਼ ਮੈਂਬਰਜ਼ ਦੁਆਰਾ ਦੀਪ ਜਲਾਕੇ ਕੀਤੀ ਗਈ | ਇਸ ਤੋਂ ਬਾਅਦ ਵਿਦਿਆਰਥਣਾਂ ਦੁਆਰਾ ਕੇਕ ਕੱਟਿਆ ਗਿਆ ਅਤੇ ਕਾਰਜਕਾਰੀ ਪਿ੍ੰਸੀਪਲ ਡਾ. ਬਿਮਲਾ ਸਾਹੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਜੂਨੀਅਰ ਵਿਦਿਆਰਥਣਾਂ ਵਲੋਂ ਸੀਨੀਅਰ ਵਿਦਿਆਰਥਣਾਂ ਦੇ ਮਨੋਰੰਜਨ ਲਈ ਕੁੱਝ ਗਤੀਵਿਧੀਆਂ ਕਰਵਾਈਆਂ ਗਈਆਂ | ਸਮਾਗਮ ਦੌਰਾਨ ਗੀਤ, ਡਾਂਸ ਅਤੇ ਵੱਖ-ਵੱਖ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਮਾਡਿਲੰਗ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲਿਆਂ ਦੀ ਨਿਰਪੱਖ ਜੱਜਮੈਂਟ ਲਈ ਜੱਜਾਂ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਜੱਜਮੈਂਟ ਭੂਮਿਕਾ ਮੈਡਮ ਕਿਰਨ ਗੋਇਲ, ਡਾ. ਨੀਰੂ ਗਰਗ ਨੇ ਨਿਭਾਈ | ਮਾਡਿਲੰਗ ਵਿਚ ਮਹਿਕ ਵਿਰਕ ਨੇ ਮਿਸ ਫੈਅਰਵੈਲ ਦਾ ਗੁਰਮਨ ਕੌਰ ਨੇ ਪਹਿਲਾ ਰਨਰ-ਅਪ ਦਾ, ਰਾਜਬੀਰ ਕੌਰ ਨੇ ਦੂਜਾ ਰਨਰ-ਅਪ ਦਾ, ਖ਼ੁਸ਼ਦੀਪ ਕੌਰ ਨੇ ਮਿਸ ਅਕੀਲ ਅਤੇ ਅਕਸ਼ਿਤਾ ਨੇ ਮਿਸ ਮਹਿਵਿਸ਼ ਦਾ ਖ਼ਿਤਾਬ ਹਾਸਿਲ ਕੀਤਾ | ਇਸ ਮੌਕੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਉਪ ਪ੍ਰਧਾਨ ਅਜੈ ਗੁਪਤਾ, ਸੈਕਟਰੀ ਸੁਦਰਸ਼ਨ ਗੋਇਲ, ਕਾਰਜਕਾਰੀ ਪਿ੍ੰਸੀਪਲ ਡਾ. ਬਿਮਲਾ ਸਾਹੂ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ |