19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਵਲੋਂ ਰਾਸ਼ਟਰੀ ਸੈਮੀਨਾਰ ਵਿਚ ਸਰਗਰਮ ਭਾਗੀਦਾਰੀ <br/>

Ad Position 21
No active advertisement
ਅਜੀਤ ਡੈਸਕ 04-05-2026
ਗੋਨਿਆਣਾ, 3 ਮਈ (ਲਛਮਣ ਦਾਸ ਗਰਗ): ਐੱਸ.ਐੱਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ (ਇਤਿਹਾਸ) ਨੇ ਡੀ.ਏ.ਵੀ ਕਾਲਜ ਬਠਿੰਡਾ ਅਤੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵਲੋਂ ਦੋ ਦਿਨਾਂ ਰਾਸ਼ਟਰੀ ਸੈਮੀਨਾਰ 'ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਮਾਤਭਾਸ਼ਾ ਆਧਾਰਿਤ ਤਕਨੀਕੀ ਸ਼ਬਦਾਵਲੀ ਦੀ ਲੋੜ ਅਤੇ ਸੰਭਾਵਨਾਵਾਂ' ਵਿਚ ਸਰਗਰਮ ਭਾਗੀਦਾਰੀ ਨਿਭਾਈ | ਸੈਮੀਨਾਰ ਵਿਚ ਪ੍ਰਸਿੱਧ ਵਿਦਵਾਨਾਂ, ਵਿਗਿਆਨੀਆਂ ਅਤੇ ਅਕਾਦਮਿਕ ਵਿਅਕਤੀਆਂ ਨੇ ਭਾਗ ਲਿਆ | ਪਹਿਲੇ ਦਿਨ ਮੁੱਖ ਭਾਸ਼ਣ ਅਤੇ ਵਿਭਿੰਨ ਸੈਸ਼ਨਾਂ ਵਿਚ ਭਾਰਤੀ ਰਾਸ਼ਟਰੀ ਵਿਗਿਆਨ ਅਕੈਡਮੀ ਦੇ ਸੀਨੀਅਰ ਵਿਗਿਆਨੀ ਅਤੇ ਸਾਬਕਾ ਪ੍ਰੋਫੈਸਰ ਡਾ. ਰੂਪ ਲਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉੱਪ ਚਾਂਸਲਰ ਅਤੇ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ ਮੋਹਾਲੀ ਵਿਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਡਾ. ਅਰਵਿੰਦ, ਡਾ. ਧੀਰੇਸ਼ ਕੁਲਸ਼੍ਰੇਸ਼ਠ (ਡੀਨ, ਅਰਥ ਸ਼ਾਸਤਰ ਵਿਭਾਗ, ਚਿਤਕਾਰਾ ਯੂਨੀਵਰਸਿਟੀ, ਚੰਡੀਗੜ੍ਹ), ਡਾ. ਮੀਨੂੰ (ਰਸਾਇਣ ਵਿਗਿਆਨ ਵਿਭਾਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ), ਡਾ. ਹਰਿੰਦਰ ਪਾਲ ਸਿੰਘ ਕਾਲੜਾ (ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਸਮੇਤ ਹੋਰ ਪ੍ਰਮੁੱਖ ਵਿਦਵਾਨਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ | ਦੂਜੇ ਦਿਨ ਡਾ. ਰਵਿੰਦਰ ਕੁਮਾਰ, ਡਾ. ਵਿਨੋਦ ਕੁਮਾਰ, ਡਾ. ਓਕਾਂਰ ਸਿੰਘ ਵੜੈਚ, ਡਾ. ਵਿਸ਼ਾਲ ਗੋਇਲ ਅਤੇ ਡਾ. ਗੌਰੀ ਸ਼ੰਕਰ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਅੰਤ ਵਿਚ ਸੈਮੀਨਾਰ ਵਿਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ | ਡੀ.ਏ.ਵੀ ਕਾਲਜ ਬਠਿੰਡਾ ਦੇ ਪਿ੍ੰਸੀਪਲ ਡਾ. ਰਾਜੀਵ ਸ਼ਰਮਾ ਅਤੇ ਸੀ.ਐੱਸ.ਐੱਸ.ਟੀ ਦੇ ਇੰਚਾਰਜ ਅਧਿਕਾਰੀ ਇੰਦਰਜੀਤ ਸਿੰਘ ਨੇ ਸਾਰੇ ਭਾਗੀਦਾਰਾਂ ਅਤੇ ਆਯੋਜਕਾਂ ਦਾ ਧੰਨਵਾਦ ਕਰਦਿਆ ਸੈਮੀਨਾਰ ਦੀ ਸਫਲਤਾ 'ਤੇ ਖ਼ੁਸ਼ੀ ਜਤਾਈ | ਸੈਮੀਨਾਰ ਦੌਰਾਨ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਨੇ ਵੱਖ-ਵੱਖ ਤਕਨੀਕੀ ਸੈਸ਼ਨਾਂ, ਪੈਨਲ ਚਰਚਾਵਾਂ ਅਤੇ ਵਿਚਾਰ-ਵਟਾਂਦਰਿਆਂ ਵਿਚ ਸਰਗਰਮ ਭਾਗ ਲੈਂਦੇ ਹੋਏ ਆਪਣੇ ਅਕਾਦਮਿਕ ਵਿਚਾਰ ਪ੍ਰਗਟ ਕੀਤੇ | ਕਾਲਜ ਦੇ ਡਾਇਰੈਕਟਰ ਪਰਵੀਨ ਪੁਰੀ ਅਤੇ ਉੱਪ ਪਿ੍ੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਸਹਾਇਕ ਪ੍ਰੋਫੈਸਰ ਅਸ਼ੋਕ ਸਿੰਘ ਦੀ ਇਸ ਮਹੱਤਵਪੂਰਨ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਵਿਚ ਭਾਗ ਲੈਣਾ ਸੰਸਥਾ ਦੀ ਅਕਾਦਮਿਕ ਗੁਣਵੱਤਾ ਅਤੇ ਮਾਣ-ਮਰਿਆਦਾ ਨੂੰ ਹੋਰ ਮਜ਼ਬੂਤ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਸੈਨਾਨੀ ਮਾਸਟਰ ਚਮਨ ਲਾਲ ਮਿੱਤਲ ਦੀ ਯਾਦ ਨੂੰ ਸਮਰਪਿਤ ਗੋਡਿਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ
Ad Position 24