ਗੋਨਿਆਣਾ, 3 ਮਈ (ਲਛਮਣ ਦਾਸ ਗਰਗ)- ਸੁਤੰਤਰਤਾ ਸੈਨਾਨੀ ਮਾਸਟਰ ਚਮਨ ਲਾਲ ਮਿੱਤਲ ਦੀ ਯਾਦ ਨੂੰ ਸਮਰਪਿਤ ਸਥਾਨਕ ਰੋਟਰੀ ਕਲੱਬ ਵਲੋਂ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਗੋਡਿਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਰੋਟੇਰੀਅਨ ਭੁਪੇਸ਼ ਮਹਿਤਾ ਜ਼ਿਲ੍ਹਾ ਗਵਰਨਰ ਅਤੇ ਨਵਜੀਤ ਸਿੱਧੂ ਵਲੋਂ ਜੋਤੀ ਪ੍ਰਕਾਸ਼ਿਤ ਕਰਕੇ ਕੀਤਾ ਗਿਆ | ਕੈਂਪ ਦੌਰਾਨ ਗੋਡਿਆਂ ਦੇ ਮਾਹਿਰ ਡਾ:ਮਹੇਸ਼ ਚੌਧਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਮਰੀਜ਼ਾਂ ਦੇ ਗੋਡਿਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਰੂਰੀ ਸਲਾਹ-ਮਸ਼ਵਰਾ ਦਿੱਤਾ ਗਿਆ | ਕੈਂਪ ਵਿਚ 300 ਤੋਂ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਲਾਭ ਪ੍ਰਾਪਤ ਕੀਤਾ | ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਸਮਾਜ ਸੇਵਾ ਦੇ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ | ਸਮਾਗਮ ਦੌਰਾਨ ਸੁਤੰਤਰਤਾ ਸੈਨਾਨੀ ਮਾਸਟਰ ਚਮਨ ਲਾਲ ਮਿੱਤਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਜ਼ਲੀ ਭੇਟ ਕੀਤੀ ਗਈ | ਇਸ ਮੌਕੇ ਗੋਬਿੰਦ ਰਾਮ ਸਾਬਕਾ ਪ੍ਰਧਾਨ ਨਗਰ ਕੌਂਸਲ, ਰਾਕੇਸ਼ ਕੁਮਾਰ ਰੋਮਾਂ ਸਾਬਕਾ ਕੌਂਸਲਰ, ਵਰਿੰਦਰ ਧਿੰਗੜਾ, ਵਿਨੋਦ ਮਿੱਤਲ, ਸਤੀਸ਼ ਸਿੰਗਲਾ ਕੋ-ਪ੍ਰੋਜੇਕਟ ਚੇਅਰਮੈਨ, ਸੰਜੀਵ ਕਾਂਸਲ ਪ੍ਰਧਾਨ, ਗਗਨ ਸਿੰਗਲਾ ਸੈਕਟਰੀ, ਕਿ੍ਸ਼ਨ ਬਾਂਸਲ, ਰਮੇਸ਼ ਚੌਧਰੀ, ਅੰਕੁਰ, ਰਾਕੇਸ਼ ਕੁਮਾਰ ਬਿੱਟੂ, ਸਬੋਧ ਸਿੰਗਲਾ, ਸੰਜੇ ਗਰਗ, ਜਤਿਨ ਸੇਠੀ ਅਤੇ ਸਮੂਹ ਰੋਟਰੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |