ਮਲੋਟ, 4 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਜ਼ਿਲ੍ਹੇ ਵਿਚ ਮਿਉਂਸੀਪਲ ਹਦੂਦ ਤੋਂ ਬਾਹਰ ਹੋ ਰਹੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਟਾਊਨ ਪਲੈਨਰ ਚਰਨ ਸਿੰਘ ਦੀ ਅਗਵਾਈ ਹੇਠ ਮਲੋਟ-ਅਬੋਹਰ ਨੈਸ਼ਨਲ ਹਾਈਵੇਅ 'ਤੇ ਪਿੰਡ ਕੱਟਿਆਂਵਾਲੀ ਤਹਿਸੀਲ ਮਲੋਟ ਵਿਚ ਐੱਚ.ਪੀ.ਐੱਲ. ਪੈਟਰੋਲ ਪੰਪ ਦੇ ਨੇੜੇ ਚੱਲ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੈਗੂਲੇਟਰੀ ਵਿੰਗ ਟੀਮ ਏ.ਟੀ.ਪੀ. ਸਾਹਿਲ ਕੁਮਾਰ ਅਤੇ ਜੇ.ਈ. ਬੂਟਾ ਸਿੰਘ ਵਲੋਂ ਪੁਲਿਸ ਫੋਰਸ ਸਦਰ ਥਾਣਾ ਕਬਰਵਾਲਾ ਦੀ ਮਦਦ ਨਾਲ ਸੀਲ ਕੀਤਾ ਗਿਆ | ਇਸ ਮੌਕੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਭਵਿੱਖ ਵਿਚ ਇਹ ਕਾਰਵਾਈ ਜਾਰੀ ਰਹੇਗੀ, ਇਸ ਲਈ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜਾਂ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਮੁੱਖ ਮਾਰਗਾਂ ਨੈਸ਼ਨਲ ਹਾਈਵੇਅ/ਸਟੇਟ ਹਾਈਵੇਅ 'ਤੇ ਕੋਈ ਵੀ ਕਮਰਸ਼ੀਅਲ ਉਸਾਰੀ ਬਿਨਾਂ ਵਿਭਾਗੀ ਪ੍ਰਵਾਨਗੀ ਤੋਂ ਨਾ ਕੀਤੀ ਜਾਵੇ |