ਠੱਠੀ ਭਾਈ, 4 ਮਈ (ਜਗਰੂਪ ਸਿੰਘ ਮਠਾੜੂ)-ਪ੍ਰਾਚੀਨ ਉਦਾਸੀਨ ਡੇਰਾ ਸੇਖਾ ਝਿੜੀ ਦੇ ਮੁੱਖ ਸੇਵਾਦਾਰ ਮਹੰਤ ਸੁਖਦੇਵ ਮੁਨੀ ਅਤੇ ਆਸ-ਪਾਸ ਦੇ ਨਗਰਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਨੂੰ ਹਰੇਕ ਸਾਲ ਦੀ ਤਰਾਂ ਡੇਰਾ ਸੇਖਾ ਝਿੜੀ ਤੋਂ ਕਣਕ ਅਤੇ ਨਕਦ ਰਾਸ਼ੀ ਦੀ ਸੇਵਾ ਮਹੰਤ ਸੁਖਦੇਵ ਮੁਨੀ ਵਲੋਂ ਰਵਾਨਾ ਕੀਤੀ ਗਈ | ਹਜ਼ੂਰ ਸਾਹਿਬ ਤੋਂ ਹੋਰ ਸੇਵਾਦਾਰਾਂ ਨਾਲ ਇੱਥੇ ਪਹੁੰਚੇ ਬਾਬਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਡੇਰਾ ਸੇਖਾ ਝਿੜੀ ਦੇ ਮੁੱਖ ਸੇਵਾਦਾਰ ਮਹੰਤ ਸੁਖਦੇਵ ਮੁਨੀ ਵਲੋਂ ਹਜ਼ੂਰ ਸਾਹਿਬ ਲੰਗਰਾਂ ਲਈ ਕਣਕ ਭੇਜੀ ਜਾਂਦੀ ਹੈ | ਬਾਬਾ ਸ਼ਮਿੰਦਰ ਸਿੰਘ ਵਲੋਂ ਮਹੰਤ ਸੁਖਦੇਵ ਮੁਨੀ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਤੋਂ ਸੰਗਤਾਂ ਦਰਸ਼ਨ ਦੀਦਾਰੇ ਲਈ ਹਜ਼ੂਰ ਸਾਹਿਬ ਦਰਸ਼ਨਾਂ ਲਈ ਆਉਣਗੀਆਂ ਤਾਂ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ |