11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਸਮਾਨੀ ਬਿਜਲੀ ਡਿਗਣ ਕਾਰਨ ਟਰੈਕਟਰ ਸੜਿਆ <br/>

Ad Position 21
No active advertisement
ਅਜੀਤ ਡੈਸਕ 06-05-2026
ਕੋਟਕਪੂਰਾ, 5 ਮਈ (ਮੋਹਰ ਸਿੰਘ ਗਿੱਲ)-ਪਿੰਡ ਨੱਥੇ ਵਾਲਾ ਨਵਾਂ ਵਿਖੇ ਰਾਤ ਸਮੇਂ ਆਪਣੇ ਘਰ ਵਿਚ ਖੜ੍ਹਾਏ ਟਰੈਕਟਰ ਨੂੰ ਅਚਾਨਕ ਅੱਗ ਲੱਗ ਗਈ, ਜੋ ਸਵੇਰ ਹੋਣ ਤੱਕ ਧੁਖਦੀ ਰਹੀ | ਇਸ ਸਬੰਧੀ ਪਰਿਵਾਰ ਵਾਲਿਆਂ ਨੂੰ ਵੀ ਸਵੇਰ ਸਮੇਂ ਪਤਾ ਲੱਗਾ | ਪਰਿਵਾਰ ਵਲੋਂ ਅੱਗ ਬੁਝਾਏ ਜਾਣ ਕਾਰਨ ਟਰੈਕਟਰ ਦੇ ਪਿਛਲੇ ਟਾਇਰ ਦਾ ਸੜਨ ਤੋਂ ਬਚਾਅ ਹੋ ਗਿਆ, ਪਰ ਬਾਕੀ ਟਰੈਕਟਰ ਸਾਰਾ ਅੱਗ ਦੀਆਂ ਤੇਜ਼ ਲਪਟਾਂ ਕਾਰਨ ਸੜ ਗਿਆ | ਘਰ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਸਵ. ਜਗਤਾਰ ਸਿੰਘ ਪੁੱਤਰ ਤੇਜਾ ਸਿੰਘ ਵਲੋਂ ਹਾਲੈਡ-55 ਟਰੈਕਟਰ, ਮਾਡਲ 2007 ਨਵਾਂ ਖ਼ਰੀਦਿਆ ਗਿਆ ਸੀ ਅਤੇ ਰਾਤ ਸਮੇਂ ਖੇਤੀ ਸੰਦਾਂ ਦੀ ਸੰਭਾਲ ਵਾਲੇ ਸ਼ੈਡ ਹੇਠ ਖੜ੍ਹਾ ਸੀ | ਉਨ੍ਹਾਂ ਦੱਸਿਆ ਕਿ ਟਰੈਕਟਰ ਦੀ ਮੌਜੂਦਾ ਕੀਮਤ ਕਰੀਬ 4 ਲੱਖ ਰੁਪਏ ਤੋਂ ਜ਼ਿਆਦਾ ਬਣਦੀ ਹੈ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸਵੇਰ ਸਮੇਂ ਨਗਰ ਦੇ ਪਤਵੰਤੇ ਵਿਅਕਤੀ ਪਰਿਵਾਰ ਦੇ ਘਰ ਇਕੱਤਰ ਹੋਏ | ਪਿੰਡ ਵਾਸੀਆਂ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਰਾਤ ਸਮੇਂ ਜਦ ਤੇਜ਼ ਹਨ੍ਹੇਰੀ ਅਤੇ ਹਲਕੀ ਬਾਰਿਸ਼ ਆਈ ਤਾਂ ਉਸ ਸਮੇਂ ਅਸਮਾਨੀ ਬਿਜਲੀ ਦੇ ਸਪਾਰਕ ਕਾਰਨ ਟਰੈਕਟਰ ਨੂੰ ਅੱਗ ਲੱਗ ਗਈ, ਜਿਸ ਨਾਲ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ <br/> ਅਗਲੀ ਖ਼ਬਰ ਲੱਗਦੈ ਗਿੱਦੜਬਾਹਾ ਦਾ ਕੋਈ ਵਾਰਸ ਨਹੀਂ .... <br/>
Ad Position 24