ਬਰਗਾੜੀ, 5 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਸਕੂਲ ਦਾ ਹਰ ਤਰ੍ਹਾਂ ਦਾ ਅਨੁਸ਼ਾਸਨ ਹੋਰ ਵਧੀਆ ਤਰੀਕੇ ਨਾਲ ਕਾਇਮ ਰੱਖਣ ਲਈ ਸਕੂਲ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਪਿ੍ੰਸੀਪਲ ਅਜੇ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਸਮੂਹ ਬੱਚਿਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ | ਬੱਚਿਆਂ ਵਲੋਂ ਯੋਗਤਾ ਦੇ ਆਧਾਰ 'ਤੇ ਹੈਡ ਬੁਆਏ ਅਰਸ਼ਪ੍ਰੀਤ ਸਿੰਘ ਅਤੇ ਹੈਡ ਗਰਲ ਸੁਖਮਨੀ ਕੌਰ ਚੁਣੇ ਗਏ | ਇਨ੍ਹਾਂ ਤੋਂ ਇਲਾਵਾ ਉਪ ਕੈਪਟਨ, ਸਪੋਰਟਸ ਕੈਪਟਨ, ਡਿਸਿਪਲਨ ਕੈਪਟਨ ਅਤੇ ਪ੍ਰਫ਼ੈਕਟ ਬੱਚਿਆਂ ਦੀ ਚੋਣ ਕੀਤੀ ਗਈ | ਸਕੂਲ ਦੀ ਉਪ ਪਿ੍ੰਸੀਪਲ ਕਮਲਜੀਤ ਕੌਰ ਵਲੋਂ ਇਨ੍ਹਾਂ ਚੁਣੇ ਬੱਚਿਆਂ ਨੂੰ ਬੈਜ ਆਦਿ ਲਗਾਏ ਗਏ | ਬੱਚਿਆਂ ਵਲੋਂ ਆਪਣਾ ਕੰਮ ਪੂਰੀ ਲਗਨ, ਇਮਾਨਦਾਰੀ ਨਾਲ ਕਰਨ ਲਈ ਸਹੁੰ ਚੁੱਕੀ ਗਈ | ਬੱਚਿਆਂ ਨੇ ਅਹਿਦ ਕੀਤਾ ਕਿ ਉਹ ਸਕੂਲ ਦੀ ਪੜਾ੍ਹਈ, ਅਨੁਸ਼ਾਸਨ, ਖੇਡਾਂ, ਨੈਤਿਕ ਸਿੱਖਿਆ ਆਦਿ ਵਿਚ ਪੂਰੀ ਮਿਹਨਤ ਨਾਲ ਭਾਗ ਲੈਣਗੇ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਸਕੂਲ ਦਾ ਅਨੁਸ਼ਾਸਨ ਪੂਰੀ ਤਰ੍ਹਾਂ ਕਾਇਮ ਰੱਖਣਗੇ ਅਤੇ ਆਪਣੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਕੋਆਰਡੀਨੇਟਰ ਚੇਤਨਾ ਸ਼ਰਮਾ, ਅਨੀਤਾ ਰਾਣੀ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |