11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੀ.ਐਸ.ਯੂ ਵਲੋਂ ਇੰਡੀਅਨ ਨਰਸਿੰਗ ਕੌਂਸਲ ਦੇ ਨਵੇਂ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 06-05-2026
ਫ਼ਰੀਦਕੋਟ, 5 ਮਈ (ਸਰਬਜੀਤ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਸੂਬਾ ਜਰਨਲ ਸਕੱਤਰ ਧੀਰਜ ਫ਼ਾਜ਼ਿਲਕਾ, ਸੂਬਾ ਕਮੇਟੀ ਮੈਂਬਰ ਹਰਵੀਰ ਕੌਰ ਨੇ ਕਿਹਾ ਕਿ ਇੰਡੀਅਨ ਨਰਸਿੰਗ ਕੌਂਸਲ ਵਲੋਂ ਪ੍ਰੀਖਿਆ ਸੰਬੰਧੀ ਨਿਯਮਾਂ ਵਿਚ ਸੋਧ ਕਰਦੇ ਹੋਏ ਨਵਾਂ ਨੋਟੀਫਿਕੇਸਨ ਜੋ ਕਿ 13 ਅਗਸਤ 2025 ਨੂੰ ਜਾਰੀ ਕੀਤਾ ਗਿਆ ਸੀ ਅਤੇ ਦੂਸਰਾ ਨੋਟੀਫਿਕੇਸਨ ਜੋ ਕਿ 9 ਜਨਵਰੀ 2026 ਨੂੰ ਫਿਰ ਤੋਂ ਜਾਰੀ ਕੀਤਾ ਗਿਆ ਹੈ ਜਿਸ ਮੁਤਾਬਿਕ ਸਪਲੀ ਦੇ ਵਿਦਿਆਰਥੀਆਂ ਨੂੰ ਆਪਣੇ ਅਕੈਡਮਿਕ ਸ਼ੈਸ਼ਨ ਵਿਚ ਆਪਣਾ ਕੋਰਸ ਪੂਰਾ ਕਰਨ ਲਈ ਖਾਸ ਛੋਟ ਦਿੱਤੀ ਗਈ ਹੈ | ਇਸ ਨੋਟੀਫਿਕੇਸਨ ਮੁਤਾਬਿਕ ਵਿਦਿਆਰਥੀ ਸਪਲੀ ਦੇ ਨਾਲ ਨਾਲ ਆਪਣੇ ਚੱਲਦੇ ਸ਼ੈਸ਼ਨ ਦੇ ਪੇਪਰ ਵੀ ਦੇ ਸਕਦੇ ਹਨ ਅਤੇ ਯੂਨੀਵਰਸਿਟੀ ਚਾਹੇ ਤਾਂ ਸਪਲੀਮੈਂਟਰੀ ਪੇਪਰ ਸਮੈਸਟ ਦੇ ਪੇਪਰਾਂ ਤੋਂ ਪਹਿਲਾਂ ਵੀ ਲੈ ਸਕਦੀ ਹੈ | ਕਈ ਯੂਨੀਵਰਸਿਟੀਆਂ ਨੇ ਇਸ ਨੋਟੀਫਿਕੇਸਨ ਨੂੰ ਲਾਗੂ ਕਰ ਦਿੱਤਾ ਹੈ ਪਰ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਇਸ ਨੋਟੀਫਿਕੇਸਨ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ | ਇਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ, ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਅਤੇ ਨਰਸਿੰਗ ਵਿਦਿਆਰਥੀਆਂ ਦਾ ਵਫ਼ਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪ੍ਰੀਖਿਆ ਕੰਟਰੋਲਰ ਨੂੰ ਮਿਲਿਆ ਪਰ ਉਨ੍ਹਾਂ ਵਲੋਂ ਨੋਟੀਫਿਕੇਸਨ ਉਪਰ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ | ਯੂਨੀਅਨ ਆਗੂ ਸੁਖਪ੍ਰੀਤ ਕੌਰ, ਜੋਨਲ ਆਗੂ ਰਜਿੰਦਰ ਸਿੰਘ, ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਪਿੱਛੇ ਰਹਿ ਗਏ ਵਿਦਿਆਰਥੀ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਨੂੰ ਆਪਣੇ ਚੱਲਦੇ ਸ਼ੈਸ਼ਨ ਅੰਦਰ ਪੜ੍ਹਾਈ ਪੂਰੀ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ | ਨਰਸਿੰਗ ਕੌਂਸਲ ਯੂਨੀਵਰਸਿਟੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰੇ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ | ਬਾਬਾ ਫ਼ਰੀਦ ਯੂਨੀਵਰਸਿਟੀ ਨਰਸਿੰਗ ਕੌਂਸਲ ਦੇ ਨੋਟੀਫਿਕੇਸਨ ਉਪਰ ਧਿਆਨ ਦੇਵੇ ਇਸ ਨੂੰ ਪੂਰੇ ਤਰੀਕੇ ਨਾਲ ਲਾਗੂ ਕਰੇ ਅਤੇ ਵਿਦਿਆਰਥੀਆਂ ਦੇ ਸਪਲੀਮੈਂਟਰੀ ਪੇਪਰ ਲਏ ਜਾਣ |

Ad Position 22
No active advertisement
ਪਿਛਲੀ ਖ਼ਬਰ '20 ਸਵਾਲ-20 ਇਨਾਮ' ਦੇ ਜੇੇਤੂ ਪ੍ਰਤੀਯੋਗੀਆਂ ਦਾ ਸਨਮਾਨ <br/> ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਅਨੁਸ਼ਾਸਨ ਸੰਬੰਧੀ ਸਮਾਗਮ <br/>
Ad Position 24