11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

'20 ਸਵਾਲ-20 ਇਨਾਮ' ਦੇ ਜੇੇਤੂ ਪ੍ਰਤੀਯੋਗੀਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 06-05-2026
ਕੋਟਕਪੂਰਾ, 5 ਮਈ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਵੈਲਫ਼ੇਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ '20 ਸਵਾਲ-20 ਇਨਾਮ' ਦਾ ਲੱਕੀ ਡਰਾਅ ਅਤੇ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਕੋਟਕਪੂਰਾ ਵਿਖੇ ਰੱਖਿਆ ਗਿਆ | ਸਮਾਗਮ ਦੀ ਆਰੰਭਤਾ ਸੁਖਵਿੰਦਰ ਕੌਰ ਦੁਆਰਾ ਸ਼ਬਦ ਕੀਰਤਨ ਨਾਲ ਹੋਈ | ਭੁਪਿੰਦਰ ਕੌਰ, ਸੁਖਵਿੰਦਰ ਕੌਰ, ਤਵਨੀਸ਼ ਕੌਰ ਅਤੇ ਗੁਰਮੀਤ ਕੌਰ ਨੇ 'ਸ੍ਰੀ ਜਪੁਜੀ ਸਾਹਿਬ ਜੀ' ਦੇ ਪਾਠ ਸੰਗਤੀ ਰੂਪ ਵਿਚ ਕੀਤੇ | ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੁਗਲਾਂ ਨਾਲ ਯੁੱਧ ਦੇ ਮੈਦਾਨ ਵਿਚੋਂ 40 ਸਿੰਘ ਬੇਦਾਵਾ ਲਿਖ ਕੇ ਦੇ ਆਏ, ਜਦ ਉਨ੍ਹਾਂ ਨੂੰ ਘਰਾਂ ਵਿਚ ਫ਼ਿਟਕਾਰਾਂ ਪਈਆਂ ਤਾਂ ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ 'ਖਿਦਾਰਾਣੇ ਦੀ ਢਾਬ' (ਸ੍ਰੀ ਮੁਕਤਸਰ ਸਾਹਿਬ) ਵਿਖੇ ਗੁਰੂ ਜੀ ਦਾ ਸਾਥ ਦਿੱਤਾ ਅਤੇ ਸ਼ਹਾਦਤ ਦਿੱਤੀਆਂ | ਇਸ ਮੌਕੇ ਚਾਲੀ ਮੁਕਤਿਆਂ ਦੇ ਸਬੰਧ ਵਿਚ ਹਾਜ਼ਰ ਸੰਗਤ ਤੋਂ ਸਵਾਲ ਪੁੱਛੇ ਅਤੇ ਮੌਕੇ 'ਤੇ ਹੀ ਇਨਾਮ ਦਿੱਤੇ | ਇਸ ਵਾਰ ਸੰਗਤ ਨੂੰ 'ਚਾਲੀ ਮੁਕਤੇ' ਦਾ ਕਿਤਾਬਚੇ ਵਿਚੋਂ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ | ਜਿਨ੍ਹਾਂ ਵਿਚ ਪਹਿਲਾ ਡਰਾਅ ਮੋਕਸ਼, ਦੂਜਾ ਹਰਮਨਪ੍ਰੀਤ ਕੌਰ ਅਤੇ ਤੀਜਾ ਨੈਨਸੀ ਮਿੱਤਲ ਤੋਂ ਬਾਅਦ ਵਿਚ ਹਰਸੀਰਤ ਕੌਰ, ਨਵਦੀਪ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ, ਕਿਸ਼ਨ ਸਿੰਘ, ਭੁਪਿੰਦਰ ਕੌਰ, ਗੁਰਵਿੰਦਰ ਕੌਰ, ਬਲਵਿੰਦਰ ਕੌਰ, ਜਪਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਜੁਗਨੂੰ ਭਗਤ, ਸਿਮਰਨਜੀਤ ਕੌਰ, ਸਮਰਾਟ ਸਿੰਘ, ਨਿਸ਼ਾ ਕੌਰ, ਅਰਮਾਨ ਸਿੰਘ, ਸਹਿਜਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਸਮੇਤ ਵੀਹ ਦੇ ਡਰਾਅ ਰਾਹੀ ਨਾਮ ਨਿਕਲੇ | ਵਰਿੰਦਰਪਾਲ ਸਿੰਘ ਅਰਨੇਜਾ ਨੇ ਲੱਕੀ ਡਰਾਅ ਦੀ ਪਰਚੀਆਂ ਚੁੱਕੀਆਂ | 20 ਸਵਾਲ–20 ਇਨਾਮ ਦੇ ਡਰਾਅ ਦੀ ਜੱਜਮੈਟ ਲੈਕਚਰਾਰ ਬਚਨ ਸਿੰਘ, ਬੱਬਰਜੀਤ ਸਿੰਘ ਅਤੇ ਸਿਮਰਨਜੀਤ ਕੌਰ ਨੇ ਕੀਤੀ | ਸਮਾਜ ਸੇਵੀ ਗੁਰਿੰਦਰ ਸਿੰਘ, ਕੌਂਸਲਰ ਅਰਨੀ ਚਾਵਲਾ, ਐਲ.ਆਈ.ਸੀ ਦੇ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਗੁਰਦੁਆਰਾ ਬਾਬਾ ਜੀਵਨ ਸਿੰਘ ਕਾਲਜ ਰੋਡ ਦੇ ਪ੍ਰਧਾਨ ਬੱਬਰਜੀਤ ਸਿੰਘ, ਜਸਮੀਤ ਸਿੰਘ, ਬਲਕਾਰ ਸਿੰਘ ਅਤੇ ਸਿਮਰਨਜੀਤ ਕੌਰ ਨੇ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ |

Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਜੈਤੋ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਪੀ.ਐਸ.ਯੂ ਵਲੋਂ ਇੰਡੀਅਨ ਨਰਸਿੰਗ ਕੌਂਸਲ ਦੇ ਨਵੇਂ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ <br/>
Ad Position 24