11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਲਾਸਟ ਲੀਫ ਸੈਂਟਰ ਵਿਖੇ ਇਲੈਕਟਰੋ ਹੋਮਿਓਪੈਥੀ ਡਾਕਟਰਾਂ ਦਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਸੈਮੀਨਾਰ ਉਪਰੰਤ ਇਲੈਕਟਰੋ ਹੋਮਿਓਪੈਥੀ ਡਾਕਟਰ ਯਾਦਗਾਰੀ ਤਸਵੀਰ ਕਰਵਾਉਣ ਸਮੇਂ | ਅਜੀਤ ਤਸਵੀਰ <br/> 06-05-2026
ਫ਼ਰੀਦਕੋਟ, 5 ਮਈ (ਜਸਵੰਤ ਸਿੰਘ ਪੁਰਬਾ)-ਸਥਾਨਕ ਲਾਸਟ ਲੀਫ਼ ਸੈਂਟਰ ਵਿਖੇ ਇਲੈਕਟਰੋ ਹੋਮਿਓਪੈਥੀ ਡਾਕਟਰਾਂ ਦਾ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਸੂਬੇ ਦੇ ਵੱਖ ਵੱਖ ਖੇਤਰਾਂ ਤੋਂ ਇਲੈਕਟਰੋ ਹੋਮਿਓਪੈਥੀ ਡਾਕਟਰਾਂ ਨੇ ਹਿੱਸਾ ਲਿਆ | ਇਸ ਸੈਮੀਨਾਰ ਵਿਚ ਪਹੁੰਚੇ ਸਾਰੇ ਡਾਕਟਰਾਂ ਦਾ ਡਾ. ਸੰਜੀਵ ਜਨੇਜਾ ਨੇ ਨਿੱਘਾ ਸਵਾਗਤ ਕੀਤਾ | ਸੈਮੀਨਾਰ 'ਚ ਡਾ. ਜੁਨੇਜਾ ਵਲੋਂ ਸਟੈਮ ਸੈਲ ਉੱਪਰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਟੈਮ ਸੈਲ ਇਹੋ ਜਿਹੀਆਂ ਕੋਸ਼ਿਸ਼ਿਕਾਵਾਂ ਹਨ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਹੋਰ ਕੋਸ਼ਿਸ਼ਿਕਾਵਾਂ ਵਿਚ ਤਬਦੀਲ ਹੋ ਸਕਦੀਆਂ ਹਨ ਅਤੇ ਆਪਣੇ ਵਰਗੀਆਂ ਹੋਰ ਕੋਸ਼ਿਸ਼ਿਕਾਵਾਂ ਦਾ ਨਿਰਮਾਣ ਵੀ ਕਰ ਸਕਦੀਆਂ ਹਨ | ਇਸ ਦੀ ਮਦਦ ਨਾਲ ਭਵਿੱਖ ਵਿਚ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਬਲੱਡ ਕੈਂਸਰ ਆਦਿ ਦਾ ਇਲਾਜ ਸੰਭਵ ਹੈ | ਸਟੈਮ ਸੈਲ ਬਾਰੇ ਉਨ੍ਹਾਂ ਦੱਸਿਆ ਇਲੈਕਟਰੋ ਹੋਮਿਓਪੈਥੀ ਇਨ੍ਹਾਂ ਸਟੈਮ ਸੈਲ ਉੱਪਰ ਵੀ ਇਕ ਸੁਖੈਲਾ ਪ੍ਰਭਾਵ ਪਾਨ ਦੀ ਕਸ਼ਮਤਾ ਰੱਖਦੀ ਹੈ | ਉਨ੍ਹਾਂ ਇਲੈਕਟਰੋ ਹੋਮਿਓਪੈਥੀ ਨੂੰ ਇਕ ਭਵਿੱਖ ਦੀ ਪੈਥੀ ਦੱਸਿਆ | ਉਨ੍ਹਾਂ ਵਲੋਂ ਇਸ ਵਿਸ਼ੇ 'ਤੇ ਡਾਕਟਰਾਂ ਦੀਆਂ ਕੁਝ ਉਲਝਨਾ ਅਤੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ | ਡਾ. ਕੁਲਦੀਪ ਮੋਗਾ ਵਲੋਂ ਅੱਜ ਦੀ ਆਮ ਸਮੱਸਿਆ ਫ਼ੈਟੀ ਲੀਵਰ ਦੇ ਉਪਰ ਰੌਸ਼ਨੀ ਪਾਈ ਗਈ, ਉਨ੍ਹਾਂ ਵਲੋਂ ਫੈਟੀ ਲੀਵਰ ਹੋਣ ਦੇ ਕੁਝ ਮੁੱਖ ਕਾਰਨ ਅਤੇ ਉਨ੍ਹਾਂ ਦੇ ਨਿਵਾਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਦਾ ਉਪਚਾਰ ਅਤੇ ਇਸ ਤੋਂ ਬਚੇ ਰਹਿਣ ਲਈ ਕੁਝ ਖਾਸ ਗੱਲਾਂ ਉੱਪਰ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਡਾ. ਸੁਰੇਸ਼ ਸ਼ਰਮਾ ਮੋਗਾ ਵਲੋਂ ਰੈਡ ਕਰੋਸ ਜਿਹੜਾ ਕਿ ਸਿਹਤ ਨਾਲ ਜੁੜਿਆ ਇਕ ਮਹੱਤਵਪੂਰਨ ਅਤੇ ਇਤਿਹਾਸਕ ਚਿੰਨ੍ਹ ਹੈ ਉਸ ਦੀ ਸ਼ੁਰੂਆਤ ਅਤੇ ਮਹੱਤਤਾ 'ਤੇ ਜਾਣਕਾਰੀ ਦਿੱਤੀ | ਡਾ. ਪੂਨਮ ਚੁਣੇਜਾ ਫ਼ਰੀਦਕੋਟ ਨੇ ਮਹਿਲਾਵਾਂ ਦੀ ਸਿਹਤ ਸਬੰਧੀ ਜਾਗਰੂਕਤਾ ਨੂੰ ਧਿਆਨ 'ਚ ਰੱਖਦਿਆਂ ਇਸ ਵਿਸ਼ੇਸ਼ ਸੈਸ਼ਨ ਵਿਚ ਪੀ.ਐਮ.ਐਸ. ਅਤੇ ਪੀ.ਐਮ.ਡੀ.ਡੀ. ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਪੀ.ਐਮ.ਐਸ. ਸਮੱਸਿਆ ਯਾਨੀ ਕਿ ਪ੍ਰੀ ਮੈਂਸਟਰਅਲ ਸਿੰਡਰੋਮ ਅੱਜਕੱਲ੍ਹ ਆਮ ਹੁੰਦੀ ਜਾ ਰਹੀ ਹੈ ਜਿਸ ਵਿਚ ਮਹਿਲਾਵਾਂ ਦੇ ਮੂੜ ਵਿਚ ਬਦਲਾਵ, ਘਬਰਾਹਟ, ਪੇਟ ਵਿਚ ਦਰਦ, ਅਫ਼ਾਰਾ, ਡਿਪਰੈਸ਼ਨ ਆਦਿ ਮਹਾਂਮਾਰੀ ਆਉਣ ਤੋਂ ਕੁਝ ਸਮੇਂ ਪਹਿਲੇ ਹੀ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਦੇ ਅੰਤ ਤੱਕ ਰਹਿੰਦੇ ਹਨ | ਉਨ੍ਹਾਂ ਮਹਿਲਾਵਾਂ ਨੂੰ ਪੂਰੀ ਨੀਂਦ, ਨੀਮਿਤ ਕਸਰਤ ਅਤੇ ਸਿਹਤਮੰਦ ਖੁਰਾਕ ਨੂੰ ਆਪਣੀ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਸਲਾਹ ਦਿੱਤੀ | ਡਾ. ਕਿਰਨਪਾਲ ਸ਼ਰਮਾ ਮੋਗਾ ਵਲੋਂ ਇਲੈਕਟਰੋ ਹੋਮਿਓਪੈਥੀ ਦਵਾਈਆਂ ਵਿਚ ਉਪਯੋਗ ਹੋਣ ਵਾਲੇ ਕੁਝ ਖਾਸ ਪੌਦਿਆਂ ਦੀ ਵਿਸ਼ੇਸ਼ਤਾ ਅਤੇ ਗੁੰਨਾ 'ਤੇ ਚਾਨਣਾ ਪਾਇਆ ਗਿਆ | ਇਸ ਮੌਕੇ ਡਾ. ਜੇ ਐਸ. ਘਾਲੀ ਡਰੋਲੀ ਭਾਈ (ਮੋਗਾ), ਡਾ. ਪਰਮਿੰਦਰ ਕੌਰ ਘਾਲੀ ਡਰੋਲੀ ਭਾਈ (ਮੋਗਾ), ਡਾ. ਰਾਜਵੀਰ ਮੋਗਾ, ਡਾ. ਜਗਜੀਤ ਸਿੰਘ ਫਤਿਹਗੜ੍ਹ (ਜ਼ੀਰਾ), ਡਾ. ਨਵਦੀਪ ਕਾਦਰ ਵਾਲਾ (ਜ਼ੀਰਾ), ਡਾ. ਲਵਪ੍ਰੀਤ ਸਿੰਘ (ਤਲਵੰਡੀ ਭਾਈ), ਡਾ. ਅਬਦੁਲ ਹਮੀਦ ਮਲਿਕ (ਮੁਦਕੀ), ਡਾ. ਹਰਮੀਤ ਸਿੰਘ ਲਾਡੀ ਕਾਲੜਾ (ਧਰਮਕੋਟ), ਡਾ. ਲਖਵੀਰ ਕਾਦਰ ਵਾਲਾ, ਡਾਕਟਰ ਰਵੀ ਕੁਮਾਰ (ਕੋਟਕਪੂਰਾ) ਆਦਿ ਵਲੋਂ ਵੀ ਆਪਣੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਗਏ | ਸੈਮੀਨਾਰ ਦੇ ਅੰਤ ਵਿਚ ਡਾਕਟਰ ਜਨੇਜਾ ਵਲੋਂ ਆਏ ਹੋਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਏ. ਲਈ ਚੁਣੇ ਗਏ ਵਿਦਿਆਰਥੀ ਅਰਮਾਨ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਜੈਤੋ ਨਾਲ ਦੁੱਖ ਦਾ ਪ੍ਰਗਟਾਵਾ <br/>
Ad Position 24