ਫ਼ਰੀਦਕੋਟ, 5 ਮਈ (ਹਰਮਿੰਦਰ ਸਿੰਘ ਮਿੰਦਾ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ/ਟਰਾਂਸਮਿਸ਼ਨ ਰਜਿਸਟਰਡ ਨੰਬਰ 56 ਮੰਡਲ ਫ਼ਰੀਦਕੋਟ ਵਲੋਂ ਮਿੱਠੂ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ 66 ਕੇ.ਵੀ ਸਬ ਸਟੇਸ਼ਨ ਪਾਵਰਕਾਮ ਫ਼ਰੀਦਕੋਟ ਵਿਖੇ ਕੀਤੀ ਗਈ | ਜਿਸ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਿਤੀ 8-4-2026 ਦੇ ਫ਼ੈਸਲੇ ਜੋ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਹੋਇਆ ਸੀ ਉਸ ਵਿਰੁੱਧ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਡਬਲ ਬੈਂਚ ਅੱਗੇ ਐਲ.ਪੀ.ਏ ਦਾਇਰ ਕੀਤੀ ਗਈ ਉਸ ਦੀ ਸਮੂਹ ਮੈਂਬਰਾਂ ਨੇ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕੀਤਾ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਬਕਾਏ ਅਤੇ ਏਡੀਏ ਦੀਆਂ ਬਕਾਇਆ ਕਿਸ਼ਤਾਂ ਜੋ ਕਿ ਹੁਣ ਤੱਕ 18% ਬਣਦੀਆਂ ਹਨ ਉਹ ਤੁਰੰਤ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਦਿੱਤੀਆ ਜਾਣ | ਇਸ ਮੌਕੇ ਚਿਤਰੰਜਨ ਗਾਬਾ ਜੁਆਇੰਟ ਸਕੱਤਰ, ਹਰ ਜੋਗਿੰਦਰ ਸਿੰਘ ਉਪ ਪ੍ਰਧਾਨ, ਗੁਰਨੈਬ ਸਿੰਘ, ਪਰਮਜੀਤ ਸਿੰਘ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਗੁਰਮੁਖ ਸਿੰਘ ਅਤੇ ਹੋਰ ਹਾਜ਼ਰ ਸਨ |