ਫ਼ਰੀਦਕੋਟ, 5 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲੀਆ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਫ਼ਰੀਦਕੋਟ ਵਿਖੇ ਹੋਈ | ਮੀਟਿੰਗ ਵਿਚ ਲਖਬੀਰ ਸਿੰਘ 'ਲੱਕੀ ਗੱਖੜ' ਉੱਘੇ ਸਾਹਿਤਕਾਰ ਜੋ ਕੈਨੇਡਾ ਤੋਂ ਆਏ ਹੋਏ ਹਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁੱਖ ਮਹਿਮਾਨ ਦਾ ਪ੍ਰੋਫੈਸਰ ਪਾਲ ਸਿੰਘ ਪਾਲ, ਕਰਨਲ ਬਲਵੀਰ ਸਿੰਘ ਸਰਾਂ, ਜੰਗਪਾਲ ਸਿੰਘ ਬਰਾੜ ਅਤੇ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲੀਆ ਸਮੇਤ ਸਾਰੀ ਸਭਾ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ | ਸਭਾ ਵਲੋਂ ਉਨ੍ਹਾਂ ਦੀ ਆਮਦ 'ਤੇ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਇਕ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ ਨੇ ਕੀਤਾ | ਇੰਜੀ. ਬਲਵੰਤ ਰਾਏ ਗੱਖੜ ਨੇ ਸਭਾ ਦੀ ਹੋਂਦ ਬਾਰੇ ਚਾਨਣਾ ਪਾਇਆ ਅਤੇ ਆਪਣੀ ਰਚਨਾ ਵੀ ਪੇਸ਼ ਕੀਤੀ | ਪ੍ਰਧਾਨ ਥਾਂਦੇਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਦੇ ਧਿਆਨ ਵਿਚ ਲਿਆਂਦਾ ਕਿ ਸਾਡੀ ਸਭਾ ਨੂੰ ਸਰਕਾਰ ਵਲੋਂ ਕੋਈ ਮਾਲੀ ਸਹਾਇਤਾ ਨਹੀਂ ਮਿਲਦੀ ਅਸੀਂ ਮਾਤ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਸਮੇਂ ਸਮੇਂ 'ਤੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਅਤੇ ਸਾਰਾ ਖਰਚਾ ਸਭਾ ਨੂੰ ਆਪਣੇ ਪੱਧਰ 'ਤੇ ਕਰਨਾ ਪੈਂਦਾ ਹੈ | ਮੁੱਖ ਮਹਿਮਾਨ ਨੇ ਸਭਾ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਤਰਫੋਂ 5100 ਰੁਪਏ ਦੀ ਮਾਲੀ ਸਹਾਇਤਾ ਦਿੱਤੀ | ਸਭਾ ਵਲੋਂ ਬਲਵੰਤ ਰਾਏ ਗੱਖੜ ਨੂੰ ਉਨ੍ਹਾਂ ਵਲੋਂ ਪਿਛਲੇ ਦਿਨੀਂ ਲੋਕ ਅਰਪਣ ਕੀਤੀ ਕਿਤਾਬ 'ਸੇਧਾਂ ਤੇ ਵਲਵਲੇ' ਪ੍ਰਤੀ ਸਨਮਾਨ ਪੱਤਰ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਹਿਤਕਾਰ ਇਕਬਾਲ ਘਾਰੂ, ਧਰਮ ਪ੍ਰਵਾਨਾ, ਗੁਰਤੇਜ ਪੱਖੀ, ਸੁਰਿੰਦਰ ਪਾਲ ਸ਼ਰਮਾ, ਜਗਦੀਪ ਹਸਰਤ, ਹਰ ਸੰਗੀਤ ਸਿੰਘ ਗਿੱਲ, ਚਮਕੌਰ ਸਿੰਘ ਰੱਤੀ ਰੋੜੀ, ਬਲਵੀਰ ਸਿੰਘ ਧੀਰ, ਦਰਸ਼ਨ ਸਿੰਘ ਵਿਰਦੀ, ਪਿ੍ੰਸੀਪਲ ਸੁਖਦੇਵ ਸਿੰਘ ਅਤੇ ਸਾਧੂ ਸਿੰਘ ਚਮੇਲੀ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਰੰਗ ਬੰਨਿ੍ਹਆ | ਅੰਤ ਵਿਚ ਪ੍ਰੋਫੈਸਰ ਪਾਲ ਸਿੰਘ ਪਾਲ ਅਤੇ ਕਰਨਲ ਬਲਵੀਰ ਸਿੰਘ ਸਰਾਂ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |