ਬਾਜਾਖਾਨਾ, 5 ਮਈ (ਜਗਦੀਪ ਸਿੰਘ ਗਿੱਲ)-ਸੀ ਐਚ ਸੀ ਬਾਜਾਖਾਨਾ ਵਿਖੇ ਅੱਜ ਪੰਜ ਕਿਸ਼ੋਰੀਆ ਦਾ ਐਚ ਪੀ ਵੀ ਟੀਕਾਕਰਨ ਕੀਤਾ ਗਿਆ¢ ਐਸ.ਐਮ.ਓ ਡਾ. ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿਚ ਇਹ ਇਕ ਇਤਿਹਾਸਕ ਕਦਮ ਹੈ¢ ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਓ ਲਈ ਉਨ੍ਹਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ¢ ਜਿਸ ਵਿਚ 14ਵਾਂ ਜਨਮ ਦਿਨ ਮਨਾ ਚੂੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ¢ ਸਰਵਾਈਕਲ ਕੈਂਸਰ ਅÏਰਤਾਂ ਵਿਚ ਹੋਣ ਵਾਲੇ ਗੰਭੀਰ ਕੈਂਸਰਾਂ ਤੋਂ ਇਕ ਹੁੰਦਾ ਹੈ¢ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ 'ਤੇ ਨਾ ਜਾ ਕੇ ਆਪਣੀਆਂ ਬੇਟੀਆਂ ਦਾ ਉਨ੍ਹਾਂ ਦੇ ਭਵਿੱਖ ਲਈ ਇਹ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ¢ ਪ੍ਰਾਈਵੇਟ ਵਿਖੇ ਇਹੀ ਟੀਕਾ 4000 ਰੁਪਏ ਤੱਕ ਦੀ ਲਾਗਤ ਦਾ ਹੈ ਜਿਹੜਾ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ ਪਰ ਹੁਣ ਉਹੀ ਟੀਕਾ ਸਰਕਾਰੀ ਸੰਸਥਾਵਾਂ ਵਿਖੇ ਬਿਲਕੁਲ ਮੁਫ਼ਤ ਲੱਗ ਰਿਹਾ ਹੈ¢ ਬੀ ਈ ਈ ਫਲੈਗ ਚਾਵਲਾ ਅਤੇ ਬੀ ਈ ਈ ਸੁਰਿੰਦਰ ਕÏਰ ਅਤੇ ਸਿਹਤ ਸੁਪਰਵਾਈਜਰ ਕੰਵਲਜੀਤ ਕÏਰ ਨੇ ਦੱਸਿਆ ਕਿ ਸਮੇਂ 'ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਹੈ¢ ਇਸ ਮੌਕੇ ਸੀ ਐਚ ਓ ਬਲਜੀਤ, ਅਮਰਜੀਤ ਕÏਰ (ਮਪਹਵ ਫ਼), ਰੀਤੂ ਬਾਲਾ (ਮਪਹਵ ਫ਼), ਮਨਪ੍ਰੀਤ ਕÏਰ (ਮਪਹਵ ਫ਼) ਅਤੇ ਸਬੰਧਿਤ ਆਸ਼ਾ ਵਰਕਰ ਆਦਿ ਹਾਜ਼ਰ ਸਨ |