11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮੁੱਖ ਅਧਿਆਪਕ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਜੀ.ਟੀ.ਯੂ. ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 06-05-2026
ਮਲੋਟ, 5 ਮਈ (ਪਾਟਿਲ)-ਸਰਕਾਰੀ ਮਿਡਲ ਸਕੂਲ ਸ਼ੇਖੂ (ਮਲੋਟ) ਵਿਖੇ 29 ਸਾਲ ਦੀ ਲੰਮੀ ਤੇ ਬੇਦਾਗ ਸੇਵਾ ਨਿਭਾਉਣ ਉਪਰੰਤ ਦਵਿੰਦਰ ਕੁਮਾਰ ਪਸਰੀਚਾ ਪੰਜਾਬੀ ਮਾਸਟਰ, ਇੰਚਾਰਜ ਮੁੱਖ ਅਧਿਆਪਕ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਮਨੋਹਰ ਲਾਲ ਸ਼ਰਮਾ, ਹਿੰਮਤ ਸਿੰਘ ਸਰਪ੍ਰਸਤ, ਬਲਦੇਵ ਸਿੰਘ ਸਾਹੀਵਾਲ ਮੀਤ ਪ੍ਰਧਾਨ, ਅਮਨਦੀਪ ਸਿੰਘ ਗਿੱਲ, ਵਿਕਰਮ ਸਿੰਘ ਸੰਧੂ ਦੀ ਅਗਵਾਈ ਹੇਠ ਦਵਿੰਦਰ ਕੁਮਾਰ ਪਸਰੀਚਾ ਵਲੋਂ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਸਮਾਰੋਹ ਵਿਚ ਵੱਖ-ਵੱਖ ਬੁਲਾਰਿਆਂ ਹਿੰਮਤ ਸਿੰਘ ਸਰਪ੍ਰਸਤ, ਬਲਦੇਵ ਸਿੰਘ ਸਾਹੀਵਾਲ, ਗੁਰਬਿੰਦਰ ਪਾਲ ਸਿੰਘ ਮਠਾੜੂ, ਬੀਰ ਚੰਦ ਗੁਪਤਾ, ਭੈਣ ਨੀਲਮ, ਰਕੇਸ਼ ਗਰੋਵਰ, ਭਤੀਜੀ ਵੰਸ਼ਿਕਾ ਵਲੋਂ ਘਰਅਤੇ ਸਕੂਲ ਵਿਚ ਬਿਤਾਏ ਸਮੇਂ ਨੂੰ ਯਾਦ ਕੀਤਾ ਗਿਆ | ਯੂਨੀਅਨ ਵਲੋਂ ਸਮੇਂ-ਸਮੇਂ 'ਤੇ ਉਲੀਕੇ ਗਏ ਵੱਖ-ਵੱਖ ਸੰਘਰਸ਼ਾਂ ਵਿਚ ਇਨ੍ਹਾਂ ਵਲੋਂ ਨਿਭਾਏ ਗਏ ਮੋਹਰੀ ਰੋਲ ਨੂੰ ਯਾਦ ਵੀ ਕੀਤਾ ਗਿਆ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੂਹੀਖੇੜਾ ਦੇ ਸਮੁੱਚੇ ਸਟਾਫ਼ ਤੋਂ ਇਲਾਵਾ, ਹਰਮੀਤ ਸਿੰਘ ਈ.ਟੀ.ਟੀ., ਬਲਜੀਤ ਕੌਰ, ਸੋਨੀਕਾ ਰਾਣੀ, ਬੱਬੂ ਮਿੱਤਲ, ਕੁਲਦੀਪ ਕੁਮਾਰ, ਮਦਨ ਲਾਲ ਮੁਰਾਦੀਆ, ਰਕੇਸ਼ ਗਰੋਵਰ, ਦੀਪਕ ਪਸਰੀਚਾ, ਉਦਿਤ ਕੋਮਲ, ਗੁਰਵਿੰਦਰ ਸਿੰਘ ਸੰਧੂ, ਮੋਹਨ ਪ੍ਰਕਾਸ਼, ਮੈਡਮ ਗੀਤਾ, ਰੋਹਿਤ ਕੁਮਾਰ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਗੋਇਲ ਨੈਸ਼ਨਲ ਖ਼ਪਤਕਾਰ ਅਵੇਅਰਨੈਸ ਗਰੁੱਪ (ਰਜਿ.) ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਸਾਬਕਾ ਵਿਧਾਇਕ ਸਵ. ਰਘੁਬੀਰ ਸਿੰਘ ਪ੍ਰਧਾਨ ਦਾ ਬੁੱਤ ਲਗਾਇਆ <br/>
Ad Position 24