11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸਾਬਕਾ ਵਿਧਾਇਕ ਸਵ. ਰਘੁਬੀਰ ਸਿੰਘ ਪ੍ਰਧਾਨ ਦਾ ਬੁੱਤ ਲਗਾਇਆ <br/>

Ad Position 21
No active advertisement
ਅਜੀਤ ਡੈਸਕ 06-05-2026
ਗਿੱਦੜਬਾਹਾ, 5 ਮਈ (ਪਰਮਜੀਤ ਸਿੰਘ ਥੇੜ੍ਹੀ)-ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਗਿੱਦੜਬਾਹਾ ਵਿਖੇ ਸਾਬਕਾ ਵਿਧਾਇਕ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਰਹੇ ਸਵਰਗੀ ਰਘੁਬੀਰ ਸਿੰਘ ਪ੍ਰਧਾਨ ਦੇ ਲਗਾਏ ਗਏ ਬੁੱਤ ਤੋਂ ਪਰਦਾ ਹਟਾਇਆ ਗਿਆ | ਸਵ. ਰਘੁਬੀਰ ਸਿੰਘ ਪ੍ਰਧਾਨ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਨਿਭਾਈ ਗਈ | ਵਰਣਨਯੋਗ ਹੈ ਕਿ ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਨੂੰ ਬਣਾਉਣ ਵਿਚ ਰਘੁਬੀਰ ਸਿੰਘ ਪ੍ਰਧਾਨ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਸੀ ਅਤੇ ਇਸ ਦੀ ਬਿਲਡਿੰਗ ਦੀ ਨੀਂਹ ਤੋਂ ਲੈ ਕੇ ਉਸਾਰੀ ਹੋਣ ਤੱਕ ਦੇ ਲੰਮੇ ਸਮੇਂ ਦੌਰਾਨ ਬਹੁਤ ਮਿਹਨਤ ਕੀਤੀ | ਉਕਤ ਧਰਮਾਰਥ ਟਰੱਸਟ (ਆਧੁਨਿਕ ਸਹੂਲਤਾਂ ਵਾਲੀ ਧਰਮਸ਼ਾਲਾ) ਦੀ ਬਿਲਡਿੰਗ ਨੂੰ ਉਨ੍ਹਾਂ ਆਪਣੇ ਗੰਭੀਰ ਬਿਮਾਰ ਰਹਿਣ ਦੌਰਾਨ ਤੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਲੋਕ ਅਰਪਣ ਕੀਤਾ ਸੀ | ਅੱਜ ਮਹਾਰਾਜਾ ਅਗਰਸੈਨ ਧਰਮਾਰਥ ਟਰੱਸਟ ਵਿਖੇ ਲਗਾਏ ਉਨ੍ਹਾਂ ਦੇ ਬੁੱਤ ਤੋਂ ਉਨ੍ਹਾਂ ਦੀ ਧਰਮਪਤਨੀ, ਪੁੱਤਰ ਦੀਪਕ ਗਰਗ, ਦਿਨੇਸ਼ ਗਰਗ ਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਪਰਦਾ ਚੁੱਕਿਆ | ਇਸ ਮੌਕੇ ਸਵ. ਰਘੁਬੀਰ ਸਿੰਘ ਪ੍ਰਧਾਨ ਦੇ ਪਰਿਵਾਰਕ ਮਿੱਤਰ ਫਤਿਹ ਸਿੰਘ ਬਾਦਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਅਧਿਆਪਕ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਜੀ.ਟੀ.ਯੂ. ਵਲੋਂ ਸਨਮਾਨ <br/> ਅਗਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਸਕੂਲ ਵਿਖੇ ਐੱਨ.ਸੀ.ਸੀ. ਵਿਚ ਭਰਤੀ ਪ੍ਰੋਗਰਾਮ ਕਰਵਾਇਆ <br/>
Ad Position 24