ਕੋਟਕਪੂਰਾ, 6 ਮਈ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਵਸਨੀਕ ਅਤੇ ਕਿੱਤੇ ਵਜੋਂ ਅਧਿਆਪਨ ਖੇਤਰ ਨਾਲ ਜੁੜੇ ਨੌਜਵਾਨ ਪਰਮਿੰਦਰ ਸਿੰਘ ਸਿੱਧੂ 2992 ਰਾਇਡ ਲਗਾ ਕੇ ਢਾਈ ਲੱਖ ਕਿਲੋਮੀਟਰ ਦਾ ਸਾਈਕਲ ਸਫ਼ਰ ਤਹਿ ਕਰਨ ਵਾਲਾ ਪੰਜਾਬ ਦਾ ਪਹਿਲਾ ਸਾਈਕਲਿਸਟ ਬਣ ਗਿਆ ਹੈ | ਪਰਮਿੰਦਰ ਸਿੰਘ ਸਿੱਧੁ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ 2018 'ਚ ਆਪਣਾ ਸਾਈਕਲਿੰਗ ਦਾ ਸਫ਼ਰ ਸ਼ੁਰੂ ਕੀਤਾ ਸੀ | ਲਗਾਤਾਰ 607 ਦਿਨ 100-100 ਕਿਲੋਮੀਟਰ ਸਾਈਕਲ ਚਲਾ ਕੇ ਇੰਡੀਆ ਬੁੱਕ ਆਫ਼ ਰਿਕਾਰਡ, ਏਸ਼ੀਆ ਬੁੱਕ ਆਫ਼ ਰਿਕਾਰਡ, ਅੰਤਰ ਰਾਸ਼ਟਰੀ ਬੁੱਕ ਆਫ਼ ਰਿਕਾਰਡ, ਐਕਸਕਲੂਸਿਵ ਵਰਲਡ ਬੁੱਕ, ਵਰਲਡ ਗਰੇਟੇਸਟ ਬੁੱਕ ਆਫ਼ ਰਿਕਾਰਡ, ਕਿੰਗਜ ਵਰਲਡ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾ ਕੇ ਕੋਟਕਪੂਰਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ | ਸਿੱਧੂ ਦੀ ਇਸ ਸ਼ਾਨਾਮੱਤੀ ਪ੍ਰਾਪਤੀ 'ਤੇ ਪ੍ਰੀਤ ਬਰਾੜ, ਵਿਕਾਸ ਗੋਇਲ, ਰਜਿੰਦਰ ਸਿੰਘ, ਗੁਰਤੇਜ ਚੰਦ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਦੀਪ ਕੰਡਿਆਰਾ, ਅਮਰਦੀਪ ਦੀਪਾ, ਰਾਜੂ ਕੰਡਾ, ਨਿਰਭੈ ਸਿੰਘ, ਸੁਮੀਲ ਬਵੇਜਾ, ਸੁਖਨਿੰਦਰ ਸਿੰਘ, ਨਵੀਨ ਦਿਓੜਾ, ਗੁਰਪ੍ਰੀਤ ਲੰਬੀ, ਫਰਿਸਕੀ ਗਰੇਵਾਲ, ਬਲਵਿੰਦਰ ਗੁੱਜਰਵਾਲ, ਰਛਪਾਲ ਸਿੰਘ ਸੰਧੂ, ਪ੍ਰਗਟ ਸਿੰਘ, ਸੁਖਵਿੰਦਰ ਬਹਿਬਲ, ਗੁਰਵਿੰਦਰ ਸਿੰਘ, ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ, ਸਮੂਹ ਬਠਿੰਡਾ ਸਾਈਕਲਿੰਗ ਗਰੁੱਪ ਦੇ ਅਹੁਦੇਦਾਰਾਂ, ਫ਼ਰੀਦਕੋਟ ਸਾਈਕਲਿੰਗ ਗਰੁੱਪ, ਪੀ.ਬੀ 04 ਸਾਈਕਲਿੰਗ ਲਵਰਜ਼ ਗਰੁੱਪ ਅਤੇ ਸਾਈਕਲਿੰਗ ਨੂੰ ਪਿਆਰ ਕਰਨ ਵਾਲੇ ਹੋਰ ਪ੍ਰਸੰਸਕਾਂ ਨੇ ਸਿੱਧੂ ਨੂੰ ਵਧਾਈ ਦਿੱਤੀ ਹੈ |