16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮੈਂਬਰ ਪਾਰਲੀਮੈਂਟ ਤੇ ਮੈਂਬਰ ਸਟੈਂਡਿੰਗ ਕਮੇਟੀ ਵਾਟਰ ਰਿਸੋਰਸਿਜ਼ ਸ਼ੇਰ ਸਿੰਘ ਘੁਬਾਇਆ ਵਲੋਂ ਨਹਿਰ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 07-05-2026
ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਅੱਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਮੈਂਬਰ ਸ਼ੇਰ ਸਿੰਘ ਘੁਬਾਇਆ ਜੋ ਕਿ ਕੇਂਦਰ ਸਰਕਾਰ ਦੀ ਸਟੈਂਡਿੰਗ ਕਮੇਟੀ ਆਫ਼ ਵਾਟਰ ਰੀਸੋਰਸਿਜ਼ ਦੇ ਮੈਂਬਰ ਵੀ ਹਨ | ਉਨ੍ਹਾਂ ਅੱਜ ਵਲੋਂ ਫ਼ਰੀਦਕੋਟ ਅੰਦਰੋਂ ਲੰਘਦੀ ਰਾਜਸਥਾਨ ਫ਼ੀਡਰ ਨਹਿਰ ਨੂੰ ਕੰਕਰੀਟ ਨਾਲ ਪੱਕੇ ਕੀਤੇ ਜਾਣ ਦੇ ਚੱਲ ਰਹੇ ਕੰਮ ਦਾ ਦੌਰਾ ਕੀਤਾ ਗਿਆ | ਜਿੱਥੇ ਨਹਿਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੰਮ ਸਬੰਧੀ ਜਾਣਕਾਰੀ ਲਈ | ਉਨ੍ਹਾਂ ਕਿਹਾ ਕਿ ਥੋੜੀ ਦੇਰ ਪਹਿਲਾਂ ਸਰਹਿੰਦ ਫ਼ੀਡਰ ਨਹਿਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਗਿਆ ਸੀ ਪਰ ਜਦੋਂ ਇਸ ਨਹਿਰ 'ਚ ਪਾਣੀ ਛੱਡਿਆ ਗਿਆ ਸੀ ਤਾਂ ਕਈ ਜਗ੍ਹਾ 'ਤੇ ਬੈਡ ਬੈਠਣ ਨਾਲ ਲਾਈਨਿੰਗ ਵੀ ਉਖੜੀ ਸੀ ਅਤੇ ਹੁਣ ਰਾਜਸਥਾਨ ਫ਼ੀਡਰ ਨਹਿਰ ਨੂੰ ਪੱਕੇ ਕੀਤੇ ਜਾਣ ਦੌਰਾਨ ਸ਼ਿਕਾਇਤਾਂ ਮਿਲੀਆਂ ਸਨ ਕਿ ਕਈ ਜਗ੍ਹਾ ਹਲਕਾ ਮਟੀਰੀਅਲ ਵਰਤਿਆ ਜਾ ਰਿਹਾ ਅਤੇ ਕੰਮ ਦੌਰਾਨ ਵੀ ਉਣਤਾਈਆਂ ਸਾਹਮਣੇ ਆ ਰਹੀਆ ਹਨ | ਜਿਸ ਦੇ ਚੱਲਦੇ ਅੱਜ ਉਨ੍ਹਾਂ ਵਲੋਂ ਇਹ ਦੌਰਾ ਕੀਤਾ ਗਿਆ ਹੈ | ਜਿੱਥੇ ਕੁਝ ਉਣਤਾਈਆਂ ਮਿਲੀਆਂ ਜਿਨ੍ਹਾਂ ਨੂੰ ਸਹੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਕੰਮ ਸਬੰਧੀ ਰਿਪੋਰਟ ਬਣਾ ਕੇ ਦੇਣ ਲਈ ਕਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਵਉਸਾਰੀ ਨਹਿਰ 'ਚ ਪਾਣੀ ਭਰਨ ਦੇ ਤੀਜੇ ਦਿਨ ਉਸਾਰੀ 'ਚ ਪਈਆਂ ਤਰੇੜਾਂ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ <br/>
Ad Position 24