16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਨਵਉਸਾਰੀ ਨਹਿਰ 'ਚ ਪਾਣੀ ਭਰਨ ਦੇ ਤੀਜੇ ਦਿਨ ਉਸਾਰੀ 'ਚ ਪਈਆਂ ਤਰੇੜਾਂ <br/>

Ad Position 21
No active advertisement
ਅਜੀਤ ਡੈਸਕ 07-05-2026
ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ ਪਰ ਕਿਤੇ ਨਾ ਕਿਤੇ ਕੰਮ ਵਿਚ ਗਲਤੀਆਂ ਨਜ਼ਰ ਆ ਰਹੀਆਂ ਹਨ | ਇਹ ਮਾਮਲਾ ਕੋਟਕਪੂਰੇ ਦੇ ਪਿੰਡ ਹਰੀਨੌ ਦਾ ਹੈ ਜਿੱਥੇ ਅਬੋਹਰ ਨਹਿਰ ਜਿਸ ਨੂੰ ਢੈਪਈ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ, ਦਾ ਨਵੀਨੀਕਰਨ ਕੀਤਾ ਗਿਆ ਸੀ | ਜਦ ਨਹਿਰ ਬਣ ਕੇ ਤਿਆਰ ਹੋਈ ਤਾਂ ਇਸ ਵਿਚ ਪਾਣੀ ਛੱਡਿਆ ਗਿਆ | ਨਹਿਰ ਪਾਣੀ ਦਾ ਦਬਾਅ ਨਾ ਸਹਿਣ ਕਰਕੇ ਟੁੱਟ ਗਈ ਜਿਸ ਦਾ ਪਤਾ ਲੱਗਣ 'ਤੇ ਨਹਿਰੀ ਵਿਭਾਗ ਦੇ ਬੇਲਦਾਰ ਵਲੋਂ ਇਸ ਨਹਿਰ ਨੂੰ ਸਮਾਂ ਰਹਿੰਦੇ ਬੰਦ ਕਰਵਾ ਦਿੱਤਾ | ਜਿਸ ਨਾਲ ਵੱਡਾ ਨੁਕਸਾਨ ਹੋਣ ਬਚਾਅ ਹੋ ਗਿਆ | ਇਸ ਵਿਚ ਨਹਿਰ ਬਣਾਉਣ ਵਾਲਿਆਂ ਦੀ ਅਣਗਿਹਲੀ ਸਾਫ਼ ਦਿਖਾਈ ਦਿੱਤੀ | ਪਿੰਡ ਹਰੀਨੌ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਨਹਿਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਵਿਚ ਬਣੀ ਹੈ ਅਤੇ ਉਸ ਸਮੇਂ ਇਹ ਨਹਿਰ ਦਾ ਕੰਮ ਨਹਿਰੀ ਵਿਭਾਗ ਦੇ ਓਵਰਸੀਰ ਵਲੋਂ ਦਿਨ ਰਾਤ ਕੋਲ ਖੜ ਕੇ ਆਪ ਕਰਵਾਇਆ ਗਿਆ ਸੀ ਪਰ ਹੁਣ ਪਤਾ ਨਹੀਂ ਕਿਉਂ ਠੀਕ ਨਹਿਰ ਨੂੰ ਖਰਾਬ ਦਸ ਕੇ ਇਸ ਦਾ ਨਵੀਨੀਕਰਨ ਸ਼ੁਰੂ ਕਰ ਦਿੱਤਾ | ਪਹਿਲਾਂ ਹੀ ਨਵੀਨੀਕਰਨ ਦੇ ਨਾਮ 'ਤੇ ਨਹਿਰ 80 ਦਿਨ ਬੰਦ ਰਹੀ ਤੇ ਦੋ ਦਿਨ ਪਹਿਲਾਂ ਹੀ ਇਸ ਨਹਿਰ ਨੂੰ ਚਲਾਇਆ ਗਿਆ ਸੀ ਪਰ ਚਲਾਉਣ ਤੋਂ ਬਾਅਦ ਜਿਵੇਂ ਜਿਵੇਂ ਪਾਣੀ ਚਲਦਾ ਗਿਆ ਨਹਿਰ ਵਿਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਨਹਿਰ ਟੁੱਟ ਗਈ | ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਹੋਵੇ ਅਤੇ ਗਲਤੀ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ | ਇਸ ਮੌਕੇ ਕੁਲਤਾਰ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਕੋਟਕਪੂਰਾ ਨੇ ਦੱਸਿਆ ਕਿ ਸਰਕਾਰ ਬਦਲਾਅ ਦੇ ਨਾਮ 'ਤੇ ਸਤ੍ਹਾ ਵਿਚ ਆਈ ਸੀ ਉਸ ਸਰਕਾਰ ਦਾ ਬਦਲਾਅ ਦੇਖ ਲਵੋ ਨਹਿਰ ਦਾ ਉਦਘਾਟਨ ਕਰਨ 'ਤੇ ਜਿਨ੍ਹਾਂ ਟਾਈਮ ਲੱਗਾ ਉਸ ਤੋਂ ਘੱਟ ਸਮੇਂ ਵਿਚ ਨਹਿਰ ਟੁੱਟ ਗਈ | ਉਨ੍ਹਾਂ ਕਿਹਾ ਕਿ ਇਹ ਨਹਿਰ ਪਹਿਲਾਂ ਬਹੁਤ ਚੌੜੀ ਸੀ ਪਰ ਇਸ ਦੀ ਚੁੜਾਈ ਨੂੰ ਘੱਟ ਕਰ ਦਿੱਤਾ | ਇਹ ਨਹਿਰ ਉੱਚੀ ਕਰ ਦਿੱਤੀ ਪਰ ਨਹਿਰ ਟੁੱਟ ਗਈ ਨੁਕਸਾਨ ਤੋਂ ਬਚਾਅ ਰਿਹਾ ਪਰ ਇਸ ਨੇ ਸਰਕਾਰ ਦੇ ਕੰਮਾਂ ਦੀ ਪੋਲ ਜ਼ਰੂਰ ਖੋਲ ਕੇ ਰੱਖ ਦਿੱਤੀ ਹੈ ਕਿ ਕਿੰਨੀ ਇਮਾਨਦਾਰੀ ਨਾਲ ਕੰਮ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਜਿਸ ਦੀ ਗ਼ਲਤੀ ਹੈ ਉਸ ਕੋਲੋਂ ਇਸ ਬਾਰੇ ਹਰਜਾਨਾ ਲਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜੈਤੋ 'ਚ ਸੜਕਾਂ ਬਣਾਉਣ ਦਾ ਕੰਮ ਅੱਧ ਵਿਚਕਾਰ ਲੱਟਕਿਆ, ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਤੇ ਮੈਂਬਰ ਸਟੈਂਡਿੰਗ ਕਮੇਟੀ ਵਾਟਰ ਰਿਸੋਰਸਿਜ਼ ਸ਼ੇਰ ਸਿੰਘ ਘੁਬਾਇਆ ਵਲੋਂ ਨਹਿਰ ਦਾ ਦੌਰਾ <br/>
Ad Position 24