16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਜੈਤੋ 'ਚ ਸੜਕਾਂ ਬਣਾਉਣ ਦਾ ਕੰਮ ਅੱਧ ਵਿਚਕਾਰ ਲੱਟਕਿਆ, ਲੋਕ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-05-2026
ਜੈਤੋ, 6 ਮਈ (ਗੁਰਮੀਤਪਾਲ ਰੋੜੀਕਪੂਰਾ)-ਸ਼ਹਿਰ ਵਿਚ ਵਿਕਾਸ ਦੇ ਬਾਵਜੂਦ ਠੇਕੇਦਾਰ ਦੀ ਲਾਪ੍ਰਵਾਹੀ ਸਾਫ਼ ਦਿਖਾਈ ਦੇ ਰਹੀ ਹੈ | ਲੰਘੀ 5 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵਿਕਾਸ ਲਈ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਨਾਲ ਜੈਤੋ ਵਾਸੀਆਂ ਵਿਚ ਨਵੀਆਂ ਉਮੀਦਾਂ ਜਾਗੀਆਂ ਸਨ ਕਿਉਂਕਿ ਵਿਧਾਇਕ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਮਿਲ ਰਿਹਾ ਸੀ | ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਸ਼ਹਿਰ 'ਚ ਅਧਿਕਾਰੀਆਂ ਦੀ ਹਰਕਤ ਨਾਲ ਸੜਕਾਂ ਦਾ ਕੰਮ ਚੱਲ ਰਿਹਾ ਸੀ, ਸਫ਼ਾਈ ਵੱਲ ਧਿਆਨ ਦਿੱਤਾ ਜਾ ਰਿਹਾ ਸੀ | ਜੈਤੋ ਵਾਸੀਆਂ ਨੂੰ ਜਿਸ ਵਿਕਾਸ ਦੀ ਨਹੀਂ ਉਮੀਦ ਦਿਖਾਈ ਦੇ ਰਹੀ ਸੀ, ਜਿਸ ਪੂਰੇ ਦਾ ਪੂਰਾ ਸਿਹਰਾ ਹਲਕਾ ਵਿਧਾਇਕ ਅਮੋਲਕ ਸਿੰਘ ਨੂੰ ਮਿਲ ਰਿਹਾ ਸੀ ਅਤੇ ਉਨ੍ਹਾਂ ਦੀ ਭੂਮਿਕਾ ਦੀ ਵੀ ਵੱਡੇ ਪੱਧਰ 'ਤੇ ਖੂਬ ਸ਼ਲਾਘਾ ਹੋਈ ਸੀ ਪਰ ਅੱਜ ਹਾਲਾਤ ਇਹ ਹਨ ਕਿ ਉਨ੍ਹਾਂ ਵਿਚੋਂ ਕਈ ਮਹੱਤਵਪੂਰਨ ਵਿਕਾਸ ਕਾਰਜ ਅੱਧ ਵਿਚਕਾਰ ਹੀ ਰੁੱਕੇ ਪਏ ਹਨ | ਖ਼ਾਸ ਕਰਕੇ ਪਿਛਲੇ ਸਾਲ ਤੋਂ ਸ਼ੁਰੂ ਹੋਈ ਪੁਲਿਸ ਥਾਣਾ ਜੈਤੋ ਤੋਂ ਸ਼ੁਰੂ ਹੋ ਕੇ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਹੱਦ ਅੰਦਰ ਬਣਾਈ ਜਾਣ ਵਾਲੀ ਲਗਪਗ 1.5 ਕਿਲੋਮੀਟਰ ਸੜਕ ਦਾ ਕੰਮ ਪਿਛਲੇ ਪੰਜ ਮਹੀਨਿਆਂ ਤੋਂ ਲਟਕਿਆ ਹੋਇਆ ਹੈ | ਕੰਮ ਦੀ ਇਹ ਧੀਮੀ ਗਤੀ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣ ਚੁੱਕੀ ਹੈ | ਸਿਰਫ਼ ਸੜਕ ਹੀ ਨਹੀਂ, ਸੜਕ ਦੇ ਨਾਲ ਬਣ ਰਹੇ ਨਾਲਿਆਂ ਦਾ ਕੰਮ ਵੀ ਅਧੂਰਾ ਪਿਆ ਹੈ, ਜਿਸ ਕਾਰਨ ਗੰਦਗੀ ਅਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਵੱਧ ਰਹੀ ਹੈ | ਇਸ ਦੇ ਨਾਲ ਹੀ ਕਈ ਥਾਵਾਂ 'ਤੇ ਮੈਨਹੋਲਾਂ ਦੇ ਢੱਕਣ ਟੁੱਟੇ ਜਾਂ ਖਰਾਬ ਹਾਲਤ ਵਿਚ ਪਏ ਹਨ, ਜਿਨ੍ਹਾਂ ਦੀ ਮੁਰੰਮਤ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਹਰ ਵੇਲੇ ਮੰਡਰਾ ਰਿਹਾ ਹੈ ਅਤੇ ਠੇਕੇਦਾਰ 'ਤੇ ਲੇਬਰ ਦੀ ਵੱਡੀ ਅਣਿਗਹਿਲੀ ਕਾਰਨ ਇੰਟਰਲਾਕ ਨਾਲ ਬਣੀ ਸੜਕ ਕਈ ਥਾਵਾਂ ਤੋਂ ਧੱਸ ਚੁੱਕੀ ਹੈ, ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਅਧੂਰੇ ਕੰਮਾਂ ਕਰਕੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਬਿਨ੍ਹਾਂ ਲੈਵਲ ਬਣਾਈ ਗਈ ਪੁਲੀ ਅਤੇ ਸੜਕ 'ਤੇ ਪਈਆਂ ਇੰਟਰਲਾਕ ਟਾਈਲਾਂ ਕਾਰਨ ਕਈ ਵਾਰ ਘੰਟਿਆਂ ਬੰਦੀ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਵਾਹਨ ਜਾਮ ਵਿਚ ਫ਼ਸੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦੀ ਦਿਨ ਕੰਮਾਂ ਕਾਜਾਂ ਦੀ ਸਮਾਂ ਸਾਰਨੀ ਵਿਗੜ ਜਾਂਦੀ ਹੈ, ਬੱਚਿਆਂ ਨੂੰ ਸਕੂਲ ਜਾਣ 'ਚ ਦੇਰੀ ਹੋ ਜਾਂਦੀ ਹੈ ਅਤੇ ਕੰਮਕਾਜੀ ਲੋਕਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ | ਲੋਕਾਂ ਵਿਚ ਗੁੱਸਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਵੱਡੇ-ਵੱਡੇ ਐਲਾਨਾਂ ਨੂੰ ਜ਼ਮੀਨ ਪੱਧਰ 'ਤੇ ਜਲਦ ਪੂਰਾ ਕੀਤਾ ਜਾਵੇ | ਜੈਤੋ ਵਾਸੀਆਂ ਦੀ ਮੰਗ ਹੈ ਕਿ ਮੁੱਖ ਮੰਤਰੀ ਦੁਬਾਰਾ ਦੌਰਾ ਕਰਕੇ ਹਕੀਕਤ ਦਾ ਜਾਇਜ਼ਾ ਲੈਣ ਅਤੇ ਅਧੂਰੇ ਪਏ ਕੰਮਾਂ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਸਖ਼ਤ ਕਦਮ ਚੁੱਕਣ |

Ad Position 22
No active advertisement
ਪਿਛਲੀ ਖ਼ਬਰ ਗਰੀਬ ਕਿਸਾਨ ਦੀ ਜ਼ਮੀਨ 'ਤੇ ਕਿਸੇ ਨੂੰ ਕਾਬਜ਼ ਨਹੀਂ ਹੋਣ ਦੇਣਾ- ਕਿਰਤੀ ਕਿਸਾਨ ਯੂਨੀਅਨ <br/> ਅਗਲੀ ਖ਼ਬਰ ਨਵਉਸਾਰੀ ਨਹਿਰ 'ਚ ਪਾਣੀ ਭਰਨ ਦੇ ਤੀਜੇ ਦਿਨ ਉਸਾਰੀ 'ਚ ਪਈਆਂ ਤਰੇੜਾਂ <br/>
Ad Position 24