ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 10-05-2026
ਫ਼ਰੀਦਕੋਟ, 9 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਭਰ 'ਚ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ | ਦੂਜੇ ਪਾਸੇ ਗੱਲ ਕਰੀਏ ਤਾਂ ਸ਼ਹਿਰ ਵਿਚ ਇਸ ਵਕਤ ਸਫ਼ਾਈ ਨਾ ਹੋਣ ਦੇ ਚੱਲਦਿਆਂ ਨਰਕ ਵਰਗੀ ਸਥਿਤੀ ਪੈਦਾ ਹੋ ਚੁੱਕੀ ਹੈ | ਸ਼ਹਿਰ ਵਿਚ ਬਣੇ ਸਾਰੇ ਕੂੜਾ ਡੰਪ ਗੰਦਗੀ ਅਤੇ ਕੂੜੇ ਨਾਲ ਭਰੇ ਪਏ ਹਨ ਅਤੇ ਸੜਕਾਂ 'ਤੇ ਕੂੜਾ ਖਿਲਰ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਜੀਣਾ ਦੁਬਰ ਹੋ ਚੁੱਕਾ ਹੈ | ਇਸ ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣ ਦੇ ਅਸਾਰ ਬਣ ਚੁੱਕੇ ਹਨ | ਸ਼ਹਿਰ ਵਾਸੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਮੰਗ ਕਰਦਿਆਂ ਕਿਹਾ ਕਿ ਜਲਦ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਮੁੜ ਸਹੀ ਕੀਤਾ ਜਾ ਸਕੇ | ਅੱਜ ਸ਼ਹਿਰ ਦੇ ਵਪਾਰਕ ਹੱਬ ਦਾਣਾ ਮੰਡੀ ਜਿੱਥੇ ਕਿ ਸ਼ਹਿਰ ਵਿਚ ਕਰਿਆਨਾ ਅਤੇ ਹੋਰ ਸਮਾਨ ਦਾ ਹੋਲਸੇਲ ਦਾ ਵਪਾਰ ਹੁੰਦਾ ਹੈ ਅਤੇ ਸ਼ਹਿਰ ਹੀ ਨਹੀਂ ਆਸ ਪਾਸ ਦੇ ਪਿੰਡਾਂ ਵਿਚੋਂ ਵੀ ਦੁਕਾਨਦਾਰ ਸੌਦਾ ਲੈਣ ਲਈ ਇਸ ਜਗ੍ਹਾ 'ਤੇ ਪਹੁੰਚਦੇ ਹਨ ਪਰ ਉਸ ਮੰਡੀ ਦੇ ਬਿੱਲਕੁਲ ਵਿਚਕਾਰ ਬਣੇ ਕੂੜੇ ਡੰਪ ਨੇ ਵਪਾਰੀਆਂ ਦਾ ਜੀਣਾ ਹਾਰਾਮ ਕੀਤਾ ਹੋਇਆ ਹੈ | ਹਾਲਾਂਕਿ ਸਰਕਾਰ ਅਤੇ ਵਪਾਰੀਆਂ ਦੀ ਮਿਲਣੀ ਦੇ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੋ ਮਹੀਨੇ ਪਹਿਲਾਂ ਅਧਿਕਾਰੀਆਂ ਨੂੰ ਇਸ ਡੰਪ ਨੂੰ ਚੁੱਕਣ ਲਈ ਤੁਰੰਤ ਆਦੇਸ਼ ਦਿੱਤੇ ਸਨ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਜਗ੍ਹਾ ਤੋਂ ਡੰਪ ਨਹੀਂ ਖਤਮ ਕੀਤਾ ਗਿਆ | ਅੱਜ ਵਪਾਰੀਆਂ ਨੇ ਕਿਹਾ ਕਿ ਲੱਗਦਾ ਕਿ ਸਰਕਾਰ ਦੇ ਆਦੇਸ਼ਾਂ ਨੂੰ ਇੱਥੋਂ ਦੇ ਨਗਰ ਕੌਂਸਲ ਦੇ ਅਧਿਕਾਰੀ ਟਿੱਚ ਜਾਣਦੇ ਹਨ, ਕਿਉਂਕਿ ਕੂੜਾ ਡੰਪ ਜਿਉਂ ਦਾ ਤਿਉਂ ਬਰਕਰਾਰ ਹੈ | ਪਿਛਲੇ ਚਾਰ ਪੰਜ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ ਇਸ ਜਗ੍ਹਾ ਤੋਂ ਕੂੜਾ ਨਹੀਂ ਚੱਕਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਸਥਿਤੀ ਇਹ ਕਿ ਹੁਣ ਸਾਨੂੰ ਆਪਣਾ ਵਪਾਰ ਬੰਦ ਕੇ ਘਰਾਂ ਵਿਚ ਬੈਠਣ ਵਾਲੀ ਨੌਬਤ ਆ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਤਾਂ ਜੋ ਸਫਾਈ ਵਿਵਸਥਾ ਮੁੜ ਬਹਾਲ ਹੋ ਸਕੇ | ਉਨ੍ਹਾਂ ਕਿਹਾ ਕਿ ਮੰਡੀ ਵਿਚ ਬਣੇ ਪਬਲਿਕ ਪਖਾਨੇ ਨੂੰ ਵੀ ਜਿੰਦਾ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਦੁਕਾਨਦਾਰ ਹੀ ਨਹੀਂ ਬਲਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ | ਗੌਰਤਲਬ ਹੈ ਕੀ ਫ਼ਰੀਦਕੋਟ ਦੀ ਦਾਣਾ ਮੰਡੀ ਜਿਹੜੀ ਕਿ ਵਪਾਰਕ ਹੱਬ ਹੈ ਤੇ ਹੋਲਸੇਲ ਮਾਰਕੀਟ ਦਾ ਸਾਰਾ ਕੰਮ ਇਸ ਮੰਡੀ ਤੋਂ ਚੱਲਦਾ ਹੈ ਅਤੇ ਇਹੀ ਮੁੱਖ ਰਸਤਾ ਹੈ ਜੋ ਸ਼ਹਿਰ ਦੇ ਬਾਜ਼ਾਰ ਅਤੇ ਧਾਰਮਿਕ ਸਥਾਨ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਦੇ ਅਸਥਾਨ ਨੂੰ ਜਾਂਦਾ ਹੈ ਜਿੱਥੋਂ ਬਾਹਰੋਂ ਆਏ ਸ਼ਰਧਾਲੂ ਇਸ ਜਗ੍ਹਾ ਤੋਂ ਲੰਘਦੇ ਹਨ ਪਰ ਜਦੋਂ ਅਜਿਹੀ ਸਥਿਤੀ ਵੇਖਦੇ ਹਨ ਤਾਂ ਕਿਤੇ ਨਾ ਕਿਤੇ ਸ਼ਹਿਰ ਲਈ ਇਕ ਬੁਰੀ ਤਸਵੀਰ ਆਪਣੇ ਮਨਾ 'ਚ ਲੈ ਕੇ ਜਾਂਦੇ ਹਨ |
Ad Position 22
No active advertisement
ਪਿਛਲੀ ਖ਼ਬਰ 5.48 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਕੌਮੀ ਲੋਕ ਅਦਾਲਤ 'ਚ 8000 ਤੋਂ ਵੱਧ ਕੇਸ ਨਿਪਟਾਏ, ਲੋਕਾਂ ਨੂੰ ਛੇਤੀ ਤੇ ਸਸਤਾ ਨਿਆਂ ਮਿਲਿਆ
Ad Position 24
No active advertisement