ਕੋਟਕਪੂਰਾ, 9 ਮਈ (ਮੋਹਰ ਸਿੰਘ ਗਿੱਲ)-ਹੌਲਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਪਿੰਡ ਸਿਵੀਆਂ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਕੱਸੀ 'ਤੇ ਪੁੱਜੀ ਤਾਂ ਖੱਬੇ ਹੱਥ ਕੱਸੀ ਦੀ ਪਟੜੀ ਉਪਰ ਖੱਬੇ ਹੱਥ ਲੱਗੇ ਟਾਹਲੀ ਦੇ ਦਰੱਖਤਾਂ ਦੇ ਹੇਠਾਂ ਬੈਠਾ ਇਕ ਮੋਨਾ ਨੌਜਵਾਨ ਜੋ ਆਪਣੇ ਹੱਥਾਂ ਵਿਚ ਫੜੇ ਮੋਮੀ ਲਿਫ਼ਾਫ਼ੇ ਵਿਚੋਂ ਕੁਝ ਸੰੁਘ ਰਿਹਾ ਸੀ, ਉਹ ਪਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ | ਜਿਸ ਨੂੰ ਸਹਾਇਕ ਥਾਣੇਦਾਰ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ | ਜਿਸ ਕੋਲਾੋ 05.48 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਮਨਦੀਪ ਸਿੰਘ ਵਾਸੀ ਪਿੰਡ ਢਿੱਲਵਾਂ ਕਲਾਂ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |