15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਸ ਦੇ ਪ੍ਰੋਸਕੋਡਾਂਟਿਕਸ ਵਿਭਾਗ ਵਲੋਂ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 13-05-2026
ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਸ ਦੇ ਪ੍ਰੋਸਕੋਡਾਂਟਿਕਸ ਵਿਭਾਗ ਵਲੋਂ ਕੈਪਟਨ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ 'ਫੁੱਲ ਮਾਊਥ ਰਿਹੈਬਿਲਿਟੇਸ਼ਨ' ਵਿਸ਼ੇ 'ਤੇ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਕਾਨਫ਼ਰੰਸ ਵਿਚ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਪ੍ਰਸਿੱਧ ਡੈਂਟਲ ਵਿਦਵਾਨਾਂ, ਪ੍ਰੋਫੈਸਰਾਂ, ਰਿਸਰਚਰਾਂ ਅਤੇ ਪੋਸਟਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ ਦਾ ਮੁੱਖ ਉਦੇਸ਼ ਫੁੱਲ ਮਾਊਥ ਰਿਹੈਬਿਲਿਟੇਸ਼ਨ ਨਾਲ ਸਬੰਧਿਤ ਆਧੁਨਿਕ ਤਕਨੀਕਾਂ, ਇਲਾਜ ਪੱਧਤੀਆਂ ਅਤੇ ਨਵੀਂ ਖੋਜ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ | ਵਰਕਸ਼ਾਪ ਵਿਚ ਮੁੱਖ ਮਹਿਮਾਨ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਡਾ. ਗੁਰਸੇਵਕ ਸਿੰਘ, ਸੁਸਾਇਟੀ ਦੇ ਸੈਕਟਰੀ ਜਸਬੀਰ ਸਿੰਘ ਸੰਧੂ, ਸੀਨੀਅਰ ਖਜ਼ਾਨਚੀ ਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਐਗਜੀਕਿਊਟਿਵ ਮੈਂਬਰ ਗੁਰਮੀਤ ਸਿੰਘ ਵਲੋਂ ਕਾਲਜ ਦੇ ਪਿ੍ੰਸੀਪਲ ਡਾ. ਐਮ ਕੇ ਸੁਨੀਲ, ਆਰਗੇਨਾਈਜਿੰਗ ਚੇਅਰਮੈਨ ਪ੍ਰਦੀਪ ਕੁਮਾਰ ਬਾਂਸਲ, ਰਜਿਸਟਰਾਰ ਡਾ. ਤਰੁਣ ਕੁਮਾਰ, ਡੀਨ-ਅਕਾਦਮਿਕਸ ਡਾ. ਰਮਨਦੀਪ ਸਿੰਘ ਬਰਾੜ, ਆਰਗੇਨਾਈਜ਼ਿੰਗ ਸੈਕਟਰੀ ਡਾ. ਜਸਵਿੰਦਰ ਕੌਰ ਵਰਕਸ਼ਾਪ ਸਪੀਕਰ ਡਾ. ਦਿਵਜ ਖੁੱਲਰ ਸਨ | ਵਰਕਸ਼ਾਪ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਡਾ. ਸੁਨੀਲ ਨੇ ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀ ਡੈਲੀਗੇਟਸ ਦਾ ਸਵਾਗਤ ਕਰਦਿਆਂ ਇਸ ਵਰਕਸ਼ਾਪ ਦੇ ਉਦੇਸ਼ 'ਤੇ ਚਾਨਣਾ ਪਾਇਆ ਅਤੇ ਇਹ ਵੀ ਕਿਹਾ ਕਿ ਅਜਿਹੇ ਵਿਗਿਆਨਕ ਸਮਾਗਮ ਵਿਦਿਆਰਥੀਆਂ ਅਤੇ ਡੈਂਟਲ ਮਾਹਿਰਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਸਪੀਕਰ ਕਾ. ਦੀਵਜ ਖੁੱਲਰ ਵਲੋਂ ਫੁੱਲ ਮਾਊਥ ਰਿਹੈਬਿਲਿਟੇਸ਼ਨ ਦੇ ਵੱਖ-ਵੱਖ ਪੱਖਾਂ ਜਿਵੇਂ ਕਿ ਓਕਲੂਜ਼ਨ, ਐਸਥੈਟਿਕਸ, ਇੰਪਲਾਂਟ ਸਹਾਇਤ ਪ੍ਰੋਸਸਿਸ ਅਤੇ ਡਿਜੀਟਲ ਡੈਟਿਸਟਰੀ ਬਾਰੇ ਲੈਕਚਰ ਦਿੱਤੇ ਗਏ | ਇਸ ਤੋਂ ਇਲਾਵਾ ਹੱਥੋਂ-ਹੱਥ ਸਿਖਲਾਈ ਲਈ ਵਰਕਸ਼ਾਪਾਂ ਵੀ ਲਗਾਈਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਗਿਆਨ ਪ੍ਰਾਪਤ ਹੋਇਆ | ਵਾਲਡਿਕਟਰੀ ਫੰਕਸ਼ਨ ਵਿਚ ਡਾਇਰੈਕਟਰ ਸੀਨੀਅਰ ਉਪ ਪ੍ਰਧਾਨ ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫ਼ਰੀਦਕੋਟ ਡਾ. ਗੁਰਸੇਵਕ ਸਿੰਘ, ਸੁਸਾਇਟੀ ਦੇ ਸੈਕਟਰੀ ਜਸਬੀਰ ਸਿੰਘ ਸੰਧੂ, ਸੀਨੀਅਰ ਖਜ਼ਾਨਚੀ ਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਐਗਜੀਕਿਊਟਿਵ ਮੈਂਬਰ ਗੁਰਮੀਤ ਸਿੰਘ ਢਿੱਲੋਂ, ਕਾਲਜ ਦੇ ਪਿ੍ੰਸੀਪਲ ਡਾ. ਐਮ ਕੇ ਸੁਨੀਲ, ਆਰਗੇਨਾਈਜ਼ਿੰਗ ਚੇਅਰਮੈਨ ਡਾ. ਪ੍ਰਦੀਪ ਕੁਮਾਰ ਬਾਂਸਲ, ਆਰਗੇਨਾਈਜਿੰਗ ਸੈਕਟਰੀ ਡਾ. ਜਸਵਿੰਦਰ ਕੌਰ ਨੇ ਸ਼ਾਮ ਦੇ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਤੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਵਿਗਿਆਨਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਡੈਂਟਲ ਸਿੱਖਿਆ ਅਤੇ ਰਿਸਰਚ ਨੂੰ ਹੋਰ ਮਜ਼ਬੂਤੀ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ <br/>
Ad Position 24