30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡੀ.ਏ.ਵੀ. ਸਕੂਲ ਦੀਆਂ ਵਿਦਿਆਰਥਣਾਂ ਨੇ ਸੀ.ਬੀ.ਐਸ.ਈ ਨਤੀਜਿਆਂ 'ਚ ਮੱਲਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 15-05-2026
ਕੋਟਕਪੂਰਾ, 14 ਮਈ (ਮੋਹਰ ਸਿੰਘ ਗਿੱਲ, ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਸੀ.ਬੀ.ਐਸ.ਈ ਵਲੋਂ ਐਲਾਨੇ ਸ਼ੈਸ਼ਨ 2025-26 ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ | ਬਾਰ੍ਹਵੀਂ ਜਮਾਤ ਦੇ ਕੁੱਲ 152 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ | ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਆਰਟਸ 'ਚ 98.2 ਫ਼ੀਸਦੀ, ਕਮਲਪ੍ਰੀਤ ਕੌਰ ਨੇ 96 ਫ਼ੀਸਦੀ, ਮੁਸਕਾਨ ਨੇ 95.40 ਫ਼ੀਸਦੀ, ਕਾਮਰਸ 'ਚ ਪਰਾਚੀ ਗਰਗ ਨੇ 97.80 ਫ਼ੀਸਦੀ, ਹਰਮਨਪ੍ਰੀਤ ਕੌਰ ਨੇ 97.60 ਫ਼ੀਸਦੀ, ਯਾਤੀ ਨੇ 97 ਫ਼ੀਸਦੀ, ਪ੍ਰੀਆ 96.6 ਫ਼ੀਸਦੀ, ਸਾਇੰਸ 'ਚ ਲਵਪ੍ਰੀਤ ਸਿੰਘ ਨੇ 94.4 ਫ਼ੀਸਦੀ, ਗੁਰਲੀਨਪ੍ਰੀਤ ਕੌਰ ਵਾਹਲਾ ਨੇ 90.4 ਫ਼ੀਸਦੀ, ਸ਼ਿਵਮ ਨੰਦਵਾਨੀ ਨੇ 89.4 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਦੇ 112 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ | ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ ਪੇਟਿੰਗ 'ਚ 100, ਪੋਲ. ਸਾਇੰਸ 'ਚ 100, ਹਿਸਟਰੀ 'ਚ 100, ਮਿਊਜਿਕ 'ਚ 99, ਅਕਾਊਾਟਸ 'ਚ 99, ਆਈ.ਪੀ 'ਚ 99, ਇੰਗਲਿਸ਼ 'ਚ 99, ਇਕਨਾਮਿਕਸ 'ਚ 99, ਜੀਓਗਰਾਫੀ 'ਚ 99, ਬਿਜਨਸ ਸਟੱਡੀ 'ਚ 98, ਫਿਜੀਕਲ ਐਜੂਕੇਸਨ 'ਚ 97, ਪੰਜਾਬੀ 'ਚ 97, ਕਮਿਸਟਰੀ 'ਚ 97, ਫਿਜਿਕਸ 'ਚ 95, ਮੈਥ 'ਚ 94, ਬਾਇਓਲੋਜੀ 'ਚ 94 ਫ਼ੀਸਦੀ ਅੰਕ ਹਾਸਿਲ ਕੀਤੇ | ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਮਿਹਨਤ ਦਾ ਨਤੀਜਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ 'ਤੇ ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਸੀਨੀਅਰ ਸੈਕੰਡਰੀ ਬਲਾਕ ਦੇ ਕੋਆਰਡੀਨੇਟਰ ਸੁਮਨਪੁਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਡੀ.ਏ.ਵੀ ਦਾ ਸੀਨੀਅਰ ਬਲਾਕ ਸ਼ਾਨਦਾਰ ਨਤੀਜਿਆਂ ਅਤੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਕਰਕੇ ਪਹਿਲੀ ਪਸੰਦ ਬਣਿਆ ਹੋਇਆ ਹੈ | ਸਕੂਲ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ ਸਕੂਲ ਦੇ ਸ਼ਾਨਦਾਰ ਨਤੀਜਿਆਂ ਦੀ ਵਧਾਈ ਦੇਣ ਅਤੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਸਕੂਲ ਦਿਨ-ਰਾਤ ਤਰੱਕੀ ਕਰ ਰਿਹਾ ਹੈ | ਸਕੂਲ ਦੇ ਚੇਅਰਮੈਨ ਅਜੈ ਗੋਸੁਆਮੀ, ਡਾਇਰੈਕਟਰ ਵੀ.ਕੇ. ਚੋਪੜਾ, ਵਾਈਸ ਚੇਅਰਮੈਨ ਰਾਜ ਕੁਮਾਰ ਅਗਰਵਾਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਆਰ.ਏ ਸਮਿਤਾ ਸ਼ਰਮਾ, ਲੋਕਲ ਕਮੇਟੀ ਮੈਂਬਰ, ਸਕੂਲ ਦੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਡਿਵਾਈਨ ਮਾਤਾ ਗੁਜਰੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ
Ad Position 24