30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਭਾਣਾ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 15-05-2026
ਫ਼ਰੀਦਕੋਟ, 14 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਦੇ ਸਾਇੰਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਦੇ ਪਿ੍ੰਸੀਪਲ ਜਗਸੀਰ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਬੋਰਡ ਪ੍ਰੀਖਿਆ ਲਈ ਸਾਇੰਸ ਗਰੁੱਪ ਵਿਚ ਕੁੱਲ 54 ਵਿਦਿਆਰਥੀ ਅਪੀਅਰ ਹੋਏ ਸਨ, ਜਿਨਾਂ ਵਿਚੋਂ ਹਸਰਤਪ੍ਰੀਤ ਕੌਰ ਮੰਗੇੜਾ ਪੁੱਤਰੀ ਮਨਪ੍ਰੀਤ ਸਿੰਘ ਮੰਘੇੜਾ 94.20% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਟਾਪਰ ਰਹੀ ਹੈ | ਇਸੇ ਤਰ੍ਹਾਂ ਅਰਬਾਜ ਸਿੰਘ ਪੁੱਤਰ ਗੁਰਬਿੰਦਰ ਸਿੰਘ 94%, ਜਸ਼ਮਨਦੀਪ ਕੌਰ ਪੁੱਤਰੀ ਜਸਕਰਨ ਸਿੰਘ 93.4%, ਅਜੇ ਵੀਰ ਸਿੰਘ ਬਰਾੜ ਪੁੱਤਰ ਨਵਜੀਤ ਸਿੰਘ ਬਰਾੜ 93%, ਕਸ਼ਮੀਰ ਕੌਰ ਬਰਾੜ ਪੁੱਤਰੀ ਗੁਰਚਰਨ ਸਿੰਘ ਬਰਾੜ 92%, ਜਸਵਿੰਦਰ ਕੌਰ ਪੁੱਤਰੀ ਸਤਪਾਲ ਸਿੰਘ 91%, ਮਹਿਕਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ 91%, ਇਮਾਨਮੀਤ ਸਿੰਘ ਪੁੱਤਰ ਗੁਰਦਰਸ਼ਨ ਸਿੰਘ 91%, ਹਰਮੀਤ ਸਿੰਘ ਪੁਰਬਾ ਪੁੱਤਰ ਇੰਦਰਜੀਤ ਸਿੰਘ 91%, ਮਨਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ ਨੇ 90% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ ਤੋਂ ਦਸਵੇਂ ਸਥਾਨ 'ਤੇ ਰਹੇ | ਇਨ੍ਹਾਂ ਤੋਂ ਇਲਾਵਾ 34 ਵਿਦਿਆਰਥੀਆਂ ਨੇ 85 ਤੋਂ 89%, 8 ਵਿਦਿਆਰਥੀ 80 ਤੋਂ 84 ਪ੍ਰਤੀਸ਼ਤ ਅਤੇ ਦੋ ਵਿਦਿਆਰਥੀ 75 ਤੋਂ 79 ਅੰਕ ਪ੍ਰਾਪਤ ਕਰਕੇ ਸਫਲ ਰਹੇ ਹਨ | ਇਸ ਸ਼ਾਨਦਾਰ ਪ੍ਰਾਪਤੀ ਉੱਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ, ਰੂਪ ਸਿੰਘ ਸੀਨੀਅਰ ਸਹਾਇਕ, ਦਲਵਿੰਦਰ ਸਿੰਘ ਬਰਾੜ ਡਾਟਾ ਐਂਟਰੀ ਆਪ੍ਰੇਟਰ, ਬਲਰਾਜ ਸਿੰਘ ਡਿਪਟੀ ਮੈਨੇਜਰ ਸਿੱਖਿਆ ਬੋਰਡ ਫ਼ਰੀਦਕੋਟ, ਲਖਵੀਰ ਸਿੰਘ, ਹਰਮੇਸ਼ ਸਿੰਘ ਸੀਨੀਅਰ ਸਹਾਇਕ, ਸਰਬਜੀਤ ਸਿੰਘ ਲੈਕਚਰ ਕਮਿਸਟਰੀ, ਸ਼ਮਿੰਦਰ ਸਿੰਘ ਮਾਨ, ਸੰਸਥਾ ਦੇ ਚੇਅਰਮੈਨ ਗੁਰਦੇਵ ਸਿੰਘ ਧਾਲੀਵਾਲ, ਚੇਅਰਪਰਸਨ ਨਸੀਬ ਕੌਰ ਧਾਲੀਵਾਲ, ਐਮ.ਡੀ ਭਗਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਯੂ.ਐਸ.ਏ, ਪਿ੍ੰਸੀਪਲ ਜਗਸੀਰ ਸਿੰਘ, ਕੋਆਰਡੀਨੇਟਰ ਕਮਲਦੀਪ ਕੌਰ ਧਾਲੀਵਾਲ, ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੀਆਂ ਵਿਦਿਆਰਥਣਾਂ ਨੇ ਸੀ.ਬੀ.ਐਸ.ਈ ਨਤੀਜਿਆਂ 'ਚ ਮੱਲਾਂ ਮਾਰੀਆਂ
Ad Position 24