ਕੋਟਕਪੂਰਾ, 21 ਮਈ (ਮੇਘਰਾਜ)-ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੋਠੇ ਗੱਜਣ ਸਿੰਘ ਵਾਲਾ ਕਮਿਊਨਟੀ ਹਾਲ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ | ਕੈਂਪ 'ਚ ਡਾ. ਨਿਸ਼ਾਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਦੀ ਮਿੱਟੀ ਪਰਖ ਤੇ ਪਾਣੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ | ਡਾ. ਗੁਰਪ੍ਰੀਤ ਸਿੰਘ ਸੇਠੀ ਨੇ ਕਿਸਾਨਾਂ ਨੂੰ ਬਾਗਬਾਨੀ ਬਾਬਤ ਸਰਕਾਰੀ ਸਬਸਿਡੀ ਸਬੰਧੀ ਅਤੇ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵਲੋਂ ਕਿਸਾਨਾਂ ਨੂੰ ਨਰਮੇ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ | ਬਲਾਕ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਸਾਉਣੀ ਦੀਆਂ ਫ਼ਸਲਾਂ ਅਤੇ ਝੋਨੇ ਦੇ ਬੌਣੇ ਰੋਗ ਤੋਂ ਸਾਵਧਾਨ ਰਹਿਣ ਝੋਨੇ ਦੀ ਪਨੀਰੀ ਵੱਲ ਧਿਆਨ ਯੋਗ ਅਹਿਮ ਜਾਣਕਾਰੀ | ਇਸ ਮੌਕੇ ਡਾ. ਗੁਰਪ੍ਰ੍ਰੀਤ ਸਿੰਘ ਏ.ਐਮ.ਓ ਵਲੋਂ ਕਿਸਾਨਾਂ ਨੂੰ ਸੈਲਫ ਹੈਲਪ ਗਰੁੱਪ ਤੇ ਮੰਡੀਕਰਨ ਸਬੰਧੀ ਜਾਣੂੰ ਕਰਵਾਇਆ¢ ਮਾਹਿਰਾਂ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖਾਦ ਦੇ ਤੌਰ 'ਤੇ ਵਰਤਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੋਵੇਗਾ¢ ਮੰਚ ਸੰਚਾਲਨ ਰਾਜਾ ਸਿੰਘ ਏ.ਟੀ.ਐਮ ਨੇ ਕੀਤਾ |