18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਾ ਬਲੂਮਿੰਗਡੇਲ ਸਕੂਲ 'ਚ ਮਾਂ ਦੇ ਪਵਿੱਤਰ ਰਿਸ਼ਤੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 22-05-2026
ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਕੋਟਕਪੂਰਾ ਵਿਖੇ ਮਾਂ ਦੇ ਅਨਮੋਲ ਰਿਸ਼ਤੇ ਅਤੇ ਉਸ ਦੀ ਮਮਤਾ ਨੂੰ ਸਤਿਕਾਰ ਭੇਟ ਕਰਨ ਲਈ 'ਬੁਰੇ ਸ਼ਬਦ ਨਹੀਂ' ਵਿਸ਼ੇ 'ਤੇ ਆਧਾਰਿਤ ਇਕ ਸਮਾਰੋਹ ਸਵੇਰ ਦੀ ਸਭਾ ਮੌਕੇ ਕਰਵਾਇਆ ਗਿਆ | ਇਸ ਅਸੈਂਬਲੀ ਵਿਚ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਸ਼ਿਰਕਤ ਕੀਤੀ | ਜਦਕਿ ਪੰਜਵੀਂ ਜਮਾਤ 'ਡਵ' ਅਤੇ ਪੰਜਵੀਂ 'ਹੋਰਨਬਿਲ' ਜਮਾਤ ਦੇ ਵਿਦਿਆਰਥੀਆਂ ਵਲੋਂ ਇਸ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ ਗਿਆ | ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਅਧਿਆਪਕ ਸੁਖਰਾਜ ਕੌਰ ਅਤੇ ਅਨੂਰੀਤ ਸਿੰਘ ਸਨ | ਇਸ ਮੌਕੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਮਾਂ ਦੀ ਜੀਵਨ ਵਿਚ ਮਹੱਤਤਾ ਨੂੰ ਦਰਸਾਉਂਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ | ਵਿਦਿਆਰਥੀਆਂ ਵਲੋਂ ਭਾਸ਼ਣ, ਕਹਾਣੀ, ਡਾਂਸ, ਕਵਿਤਾ ਅਤੇ ਸਕਿੱਟ ਆਦਿ ਰੂਪ ਵਿਚ ਬਹੁਤ ਹੀ ਸੁੰਦਰ ਪੇਸ਼ਕਾਰੀਆਂ ਕੀਤੀਆਂ | ਉਨ੍ਹਾਂ ਦੀਆਂ ਰਚਨਾਤਮਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ | 'ਰੱਬ ਤੋਂ ਬਾਅਦ ਜੇ ਕੋਈ ਸਭ ਤੋਂ ਖ਼ਾਸ ਹੈ, ਉਹ ਮੇਰੀ ਮਾਂ ਹੈ' | ਵਿਸ਼ੇ 'ਤੇ ਆਧਾਰਿਤ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਪ੍ਰਤੀ ਪਿਆਰ ਅਤੇ ਫ਼ਰਜ਼ਾਂ ਬਾਰੇ ਸਮਝਾਉਣਾ ਅਤੇ ਉਨ੍ਹਾਂ ਵਿਚ ਚੰਗੇ ਗੁਣ ਪੈਦਾ ਕਰਨਾ ਸੀ | ਮਾਪਿਆਂ ਲਈ ਵੀ ਕੁਝ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਸਕੂਲ ਦੇ ਪਿ੍ੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਮਾਤਾ-ਪਿਤਾ ਸਾਡੀ ਜ਼ਿੰਦਗੀ ਦਾ ਉਹ ਸਰਮਾਇਆ ਹਨ, ਜਿੰਨ੍ਹਾਂ ਤੋਂ ਬਿਨ੍ਹਾਂ ਜੀਵਨ ਬਹੁਤ ਕਠਿਨ ਹੁੰਦਾ ਹੈ | ਇਸ ਲਈ ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਨਾਲ ਪਿਆਰ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਡਰਨ ਵਾਲੀ ਪਾਰਟੀ ਨਹੀਂ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਕੋਠੇ ਗੱਜਣ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ
Ad Position 24