17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਦੇ ਬੀ.ਐਸ.ਸੀ. ਚੌਥੇ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਦੇ ਬੀ.ਐਸ.ਸੀ. ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ | ਕਾਲਜ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੌ ਫ਼ੀਸਦੀ ਨਤੀਜੇ ਨਾਲ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਨਤੀਜਿਆਂ ਅਨੁਸਾਰ ਕਰਨਵੀਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਪਹਿਲਾ ਸਥਾਨ, ਏਵਨਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ, ਮਨਪ੍ਰੀਤ ਕੌਰ ਪੁੱਤਰੀ ਸਿਕੰਦਰ ਸਿੰਘ ਤੇ ਜਸਲੀਨ ਕੌਰ ਪੁੱਤਰੀ ਸਤਪਾਲ ਸਿੰਘ ਨੇ ਦੂਜਾ ਸਥਾਨ ਅਤੇ ਮਧੂ ਦੇਵੀ ਪੁੱਤਰੀ ਘਣਸ਼ਾਮ ਸਿੰਘ, ਗੁਰਨੂਰ ਕੌਰ ਪੁੱਤਰੀ ਗੁਰਤੇਜ ਸਿੰਘ ਤੇ ਅਮਨ ਸਿੰਘ ਪੁੱਤਰ ਵਿਨੋਦ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਸੁਨੀਤਾ ਜੋਸਫ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਹੀ ਕਾਮਯਾਬੀ ਮਿਲਦੀ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪੂਰੇ ਪੰਜਾਬ 'ਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ
Ad Position 24