17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਲੀਆ ਪਰਿਵਾਰ ਵਲੋਂ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-05-2026
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਪੀ.ਐਮ ਸ੍ਰੀ ਭਾਈ ਕਿ੍ਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਸਟੇਟ ਐਵਾਰਡੀ ਅਧਿਆਪਕ ਅਤੇ ਸਮਾਜ ਸੇਵੀ ਕੁਲਜੀਤ ਸਿੰਘ ਵਾਲੀਆ ਵਲੋਂ ਆਪਣੀ ਧਰਮ ਪਤਨੀ ਜਸਜੀਤ ਕੌਰ ਵਾਲੀਆ ਸੇਵਾ ਮੁਕਤ ਮੁੱਖ ਅਧਿਆਪਕਾ ਦੀ ਨਿੱਘੀ ਯਾਦ ਵਿਚ ਪੰਜਵੀਂ ਬਰਸੀ ਮੌਕੇ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਜਸਜੀਤ ਕੌਰ ਵਾਲੀਆ ਸਾਲ 2000 ਵਿਚ ਇਸ ਸਕੂਲ ਤੋਂ ਬਤੌਰ ਮੁੱਖ ਅਧਿਆਪਕਾ ਸੇਵਾ ਮੁਕਤ ਹੋਏ ਸਨ | ਸਕੂਲ ਦੇ ਪਿ੍ੰਸੀਪਲ ਰਾਜੇਸ਼ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ | ਸਮਾਗਮ 'ਚ ਸਕੂਲ ਦੇ ਹੋਣਹਾਰ ਵਿਦਿਆਰਥੀ ਅਤੇ ਵਿਦਿਆਰਥਣ ਮਹਿਕਜੋਤ ਕੌਰ ਨੇ ਬਾਰ੍ਹਵੀਂ ਜਮਾਤ ਵਿਚੋਂ 94.2 ਫ਼ੀਸਦੀ, ਲਵਪ੍ਰੀਤ ਸਿੰਘ ਨੇ 93 ਫ਼ੀਸਦੀ ਅਤੇ ਸੰਜੇ ਕੁਮਾਰ 82 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ | ਦਸਵੀਂ ਜਮਾਤ ਵਿਚੋਂ ਨਵਜੋਤ ਕੌਰ ਨੇ 87 ਫ਼ੀਸਦੀ, ਰਮਨਪ੍ਰੀਤ ਕੌਰ ਨੇ 86 ਫ਼ੀਸਦੀ ਅਤੇ ਮਨਿੰਦਰ ਕੌਰ ਨੇ 85 ਫ਼ੀਸਦੀ ਨੰਬਰ ਹਾਸਿਲ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਸਜੀਤ ਕੌਰ ਦੇ ਜੀਵਨ ਸਾਥੀ ਕੁਲਜੀਤ ਸਿੰਘ ਵਾਲੀਆ, ਵਾਲੀਆ ਪਰਿਵਾਰ ਦੇ ਨਜ਼ਦੀਕੀ ਧਰਮਵੀਰ ਸਿੰਘ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ, ਸਕੂਲ ਦੇ ਪੁਰਾਣੇ ਸਹਿਯੋਗੀ ਅਤੇ ਅਧਿਆਪਕ ਆਗੂ ਪ੍ਰੇਮ ਚਾਵਲਾ, ਸਟਾਫ਼ ਮੈਂਬਰ ਇੰਦਰਪ੍ਰੀਤ ਸਿੰਘ ਧੁੰਨਾ, ਡਾਕਟਰ ਸੁਰਜੀਤ ਸਿੰਘ ਲੈਕਚਰਾਰ ਨੇ ਕਿਹਾ ਕਿ ਵਾਲੀਆ ਪਰਿਵਾਰ ਵਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੀਤੇ ਗਏ ਯਤਨਾਂ ਤੋਂ ਸਮਾਜ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਗੁਰਸੇਵਕ ਸਿੰਘ ਵਾਲੀਆ ਸੇਵਾ ਮੁਕਤ ਬੈਂਕ ਅਧਿਕਾਰੀ, ਦਾਮਾਦ ਹਰਪ੍ਰੀਤ ਸਿੰਘ ਚਾਰਟਡ ਅਕਾਊਾਟੈਂਟ, ਬੇਟੀ ਪ੍ਰੋਫੈਸਰ ਪਵਨਪ੍ਰੀਤ ਕੌਰ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ, ਕੇ ਪੀ ਸਿੰਘ ਸਰਾਂ, ਸਕੂਲ ਸਟਾਫ਼ ਮੈਂਬਰ ਮਨਦੀਪ ਕੌਰ, ਕਰਮਜੀਤ ਸਿੰਘ, ਅੰਜੂ ਬਾਲਾ, ਬਲਕਾਰ ਸਿੰਘ, ਬਲਕਰਨ ਸਿੰਘ, ਰਾਜਵਿੰਦਰ ਕੌਰ, ਸੰਗੀਤਾ, ਪਿ੍ਆ, ਹਰਜੀਤ ਕੌਰ, ਰੇਖਾ, ਜਸਪਾਲ ਕੌਰ ਅਤੇ ਵੀਨਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿ੍ਸ਼ਨਾ ਬਿਮਲ ਗੁਪਤਾ ਚੈਰੀਟੇਬਲ ਸੁਸਾਇਟੀ ਵਲੋਂ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਗੁਰਬਾਣੀ ਕੰਠ ਮੁਕਾਬਲੇ 'ਚ ਵਿਦਿਆਰਥੀ ਨੇ ਹਾਸਿਲ ਕੀਤਾ ਵਿਸ਼ੇਸ਼ ਸਨਮਾਨ <br/>
Ad Position 24