16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿ੍ਸ਼ਨਾ ਬਿਮਲ ਗੁਪਤਾ ਚੈਰੀਟੇਬਲ ਸੁਸਾਇਟੀ ਵਲੋਂ ਵਿਦਿਆਰਥੀਆਂ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾ ਬਿਮਲ ਗੁਪਤਾ ਚੈਰੀਟੇਬਲ ਸੁਸਾਇਟੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਅੱਵਲ ਰਹਿਣ ਵਾਲੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਸੁਸਾਇਟੀ ਦਾ ਗਠਨ ਲਲਿਤ ਮੋਹਨ ਗੁਪਤਾ ਨੇ ਆਪਣੇ ਮਾਤਾ/ਪਿਤਾ ਦੀ ਯਾਦ ਵਿਚ ਕੀਤਾ ਹੈ | ਅੱਜ ਸਕੂਲ ਦੇ ਵਿਦਿਆਰਥੀਆਂ ਚਹਿਕ (ਮੈਟਿ੍ਕ) ਅਤੇ ਦੀਪਕ ਸਚਦੇਵਾ (ਬਾਰ੍ਹਵੀਂ ਕਾਮਰਸ) ਨੂੰ ਸਨਮਾਨਿਤ ਕੀਤਾ | ਇਸ ਤੋਂ ਇਲਾਵਾ 90% ਵੱਧ ਅੰਕ ਪ੍ਰਾਪਤ ਕਰਨ ਵਾਲੇ ਲਗਪਗ 25 ਦੇ ਕਰੀਬ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ | ਸਮਾਗਮ ਦੇ ਸ਼ੁਰੂ 'ਚ ਮਹਰੂਮ ਗੁਰਚਰਨਜੀਤ ਸੂਰੀ ਨੂੰ ਯਾਦ ਕੀਤਾ ਗਿਆ | ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਦੀਪ ਸੂਰੀ, ਲਲਿਤ ਮੋਹਨ ਗੁਪਤਾ, ਅਤੁਲ ਗੁਪਤਾ, ਪ੍ਰਵੀਨ ਕਾਲਾ, ਰਾਜਨ ਕੁਮਾਰ, ਬਲਜੀਤ ਸਿੰਘ ਬਿੰਦਰਾ, ਅਜੈ ਕੁਮਾਰ ਗਰਗ, ਚਰਨਜੀਤ ਕੌਰ ਬਰਾੜ, ਸ਼ਾਮ ਸੁੰਦਰ, ਪ੍ਰਭਦੀਪ ਕੌਰ, ਸਤਵੀਰ ਕੌਰ, ਬਹਾਦੁਰ ਸਿੰਘ, ਮੋਹਿਤ ਗੇਰਾ, ਨਿਖਿਲ ਜੈਨ, ਕੰਚਨ ਬਾਲਾ, ਕਾਜਲ ਵਰਮਾ, ਕਾਜਲ ਅਰੋੜਾ, ਪਿ੍ੰਯਕਾ, ਸੋਨਿਕਾ, ਦੀਪਿਕਾ, ਸੀਮਾ, ਪਰਮਜੀਤ ਅਤੇ ਰੀਤੂ ਜੈਨ ਹਾਜ਼ਰ ਸਨ | ਮੰਚ ਸੰਚਾਲਨ ਲਖਵਿੰਦਰ ਸਿੰਘ ਬਰਾੜ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਕਿਸਾਨਾਂ ਨੇ ਵੱਟਿਆ ਪਾਸਾ ਅਗਲੀ ਖ਼ਬਰ ਵਾਲੀਆ ਪਰਿਵਾਰ ਵਲੋਂ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ
Ad Position 24