ਫ਼ਰੀਦਕੋਟ, 22 ਮਈ (ਹਰਮਿੰਦਰ ਸਿੰਘ ਮਿੰਦਾ)-ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਅਤੇ ਧਾਰਮਿਕ ਕੰਮਾਂ ਵਿਚ ਜੁਟੀ ਫ਼ਰੀਦਕੋਟ ਦੀ ਸੰਸਥਾ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਚੇਅਰਮੈਨ ਅਸ਼ੋਕ ਭਟਨਾਗਰ ਅਤੇ ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਦੀ ਅਗਵਾਈ ਹੇਠ ਸਥਾਨਕ ਕਿਲ੍ਹਾ ਮੁਬਾਰਕ ਚੌਂਕ ਵਿਖੇ ਮੁਫ਼ਤ ਮੱਲ੍ਹਮ ਪੱਟੀ ਸੇਵਾ ਦੀ ਸ਼ੁਰੂਆਤ ਕੀਤੀ | ਸਮਾਜ ਸੇਵੀ ਅਤੇ ਬ੍ਰਾਹਮਣ ਸਭਾ ਫ਼ਰੀਦਕੋਟ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ | ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਿਟਾਇਰਡ ਡੀ.ਐਸ.ਪੀ ਹਰਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ ਨੇ ਦੱਸਿਆ ਕਿ ਸੁਸਾਇਟੀ ਵਲੋਂ ਕੇਅਰ ਟੇਕਰ ਪਰਮਜੀਤ ਸਿੰਘ ਪੰਮਾ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਬਰਾੜ, ਮੀਤ ਸਕੱਤਰ ਗੁਰਮੀਤ ਸਿੰਘ ਗਿੱਲ, ਪੀ.ਆਰ.ਓ ਡਾ. ਪਰਸ਼ੋਤਮ ਗੁਪਤਾ, ਕਾਰਜਕਾਰਨੀ ਮੈਂਬਰ ਰਿਟਾਇਰਡ ਏ.ਐਸ.ਆਈ ਅਸ਼ੋਕ ਸ਼ਰਮਾ ਅਤੇ ਪੰਡਤ ਗਗਨ ਮਿਸ਼ਰਾ ਦੀ ਸਮੁੱਚੀ ਟੀਮ ਵਲੋਂ ਲੋੜਵੰਦਾਂ ਦੀ ਸੇਵਾ ਲਈ ਮੁਫ਼ਤ ਮੱਲ੍ਹਮ ਪੱਟੀ ਸੇਵਾ ਰੋਜ਼ਾਨਾ ਸਵੇਰੇ 5.30 ਵਜੇ ਤੋਂ 7.30 ਵਜੇ ਤੱਕ ਕੀਤੀ ਜਾਇਆ ਕਰੇਗੀ | ਕੋਈ ਵੀ ਲੋੜਵੰਦ ਵਿਅਕਤੀ ਇੱਥੇ ਆ ਕੇ ਇਸ ਸੇਵਾ ਦਾ ਲਾਭ ਪ੍ਰਾਪਤ ਕਰ ਸਕਦਾ ਹੈ |