16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਰੋਡ ਸ਼ੋਅ ਕੱਢਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਕੋਟਕਪੂਰਾ, 24 ਮਈ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ | ਮਾਰਕੀਟ ਕਮੇਟੀ ਕੋਟਕਪੂਰਾ ਤੋਂ ਸ਼ੁਰੂ ਹੋਏ ਇਸ ਭਾਰੀ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਵਰਕਰਾਂ ਨੇ ਭਰਵੀਂ ਸਮੂਲੀਅਤ ਕੀਤੀ | ਰੋਡ ਸ਼ੋਅ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਨਾਅਰੇਬਾਜ਼ੀ ਰਾਹੀਂ ਸਪੀਕਰ ਸੰਧਵਾਂ ਅਤੇ 'ਆਪ' ਉਮੀਦਵਾਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਮਣੀ ਧਾਲੀਵਾਲ, ਸੁਖਜੀਤ ਸਿੰਘ ਢਿੱਲਵਾਂ, ਗੈਰੀ ਵੜਿੰਗ, ਸੁਖਵੰਤ ਪੱਕਾ, ਅਰੁਣ ਸਿੰਗਲਾ, ਅਮਨ ਸੰਧੂ, ਗੁਰਿੰਦਰ ਚਾਨਾ, ਸੁਖਵੰਤ ਨੰਬਰਦਾਰ ਅਤੇ ਬੱਬੂ ਸੇਖੋਂ ਸਮੇਤ ਆਗੂਆਂ ਅਤੇ ਵਰਕਰਾਂ ਵਲੋਂ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਆਪ ਆਗੂਆਂ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਲਗਨ ਅਤੇ ਮਜ਼ਬੂਤ ਟੀਮ ਵਰਕ ਸਦਕਾ ਹਰ ਵਾਰਡ ਵਿਚ 'ਆਪ' ਉਮੀਦਵਾਰਾਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ | ਰੋਡ ਸ਼ੋਅ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ, ਵਪਾਰੀਆਂ, ਆੜ•ਤੀਆਂ, ਸ਼ੈਲਰ ਮਾਲਕਾਂ, ਰਿਕਸ਼ਾ ਚਾਲਕਾਂ, ਨੌਜਵਾਨਾਂ, ਮਹਿਲਾਵਾਂ ਅਤੇ ਹਰ ਵਰਗ ਦੇ ਲੋਕਾਂ ਵਲੋਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ | ਸੰਧਵਾਂ ਨੇ ਕਿਹਾ ਕਿ ਨਗਰ ਕੌਂਸਲ ਕੋਟਕਪੂਰਾ ਵਿਚ ਆਪ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਕੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ ਅਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਪਾਰਟੀ ਸਾਫ਼-ਸੁਥਰੀ ਅਤੇ ਇਮਾਨਦਾਰ ਰਾਜਨੀਤੀ ਲਈ ਵਚਨਬੱਧ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ 27 ਵਾਰਡਾਂ ਤੋਂ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 22 ਤੋਂ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਅਤੇ ਵਾਰਡ ਨੰਬਰ 23 ਤੋਂ ਪੂਜਾ ਰਾਣੀ ਨਿਰਵਿਰੋਧ ਕੌਂਸਲਰ ਚੁਣੇ ਜਾ ਚੁੱਕੇ ਹਨ | ਇਸ ਮੌਕੇ ਸੁਖਮੰਦਰ ਸਿੰਘ ਚਾਹਲ, ਪ੍ਰਵੀਨ ਕੁਮਾਰ, ਹਰਪਾਲ ਸਿੰਘ ਸੰਧੂ, ਸੰਦੀਪ ਕਟਾਰੀਆ, ਮਹੇਸ਼ ਕਟਾਰੀਆ, ਸੁਖਵਿੰਦਰ ਸਿੰਘ, ਰਵਿੰਦਰ ਗੋਇਲ, ਰਕੇਸ਼ ਕੁਮਾਰ ਗਰਗ, ਸੇਵਕ ਗਿੱਲ, ਕੈਰੀ ਬਰਾੜ, ਮਨੀ ਤਾਂਗੜੀ, ਮੋਹਿਤ ਸ਼ੇਖਰ, ਜਨਕ ਰਾਜ ਸ਼ਰਮਾ, ਮਨਪ੍ਰੀਤ ਰੰਧਾਵਾ, ਕੁਲਜੀਤ ਸਿੰਘ ਬੰਬੀਹਾ, ਵਿਪਨ ਮਲਿਕ, ਪਵਨੇਸ਼ ਛਾਬੜਾ ਕਾਕੂ, ਮਨਪ੍ਰੀਤ ਸ਼ਰਮਾ, ਪਾਰਥ ਗਰਗ, ਦਰਸ਼ਨ ਬਾਵਾ, ਅਸੀਮ ਜੋਸ਼ੀ, ਸ਼ਿਵਪਾਲ ਵਸ਼ਿਸਟ, ਗੁਰਜੀਤ ਸਿੰਘ ਹਰੀਏ ਵਾਲਾ, ਕਿ੍ਸ਼ਨ ਗੋਇਲ ਪ੍ਰਧਾਨ, ਤਨੁਜ ਗੋਇਲ, ਰਜਿੰਦਰ ਥਾਪਰ, ਗੁਰਚਰਨ ਸਿੰਘ ਬੱਬੂ, ਪ੍ਰਵੀਨ ਗੇਰਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ, ਅਹੁਦੇਦਾਰ, ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ ਜਸਵੀਰ ਕੌਰ ਵਲੋਂ ਘਰ-ਘਰ ਚੋਣ ਪ੍ਰਚਾਰ <br/> ਅਗਲੀ ਖ਼ਬਰ ਤੂੜੀ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ 200 ਤੋਂ ਸਿੱਧਾ 800 ਰੁਪਏ ਕੁਇੰਟਲ 'ਤੇ ਪਹੁੰਚਿਆ
Ad Position 24