16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੀਨੀਅਰ ਏਸ਼ੀਅਨ ਚੈਂਪੀਅਨ 'ਚ ਪਹਿਲਵਾਨ ਸਾਗਰ ਸਿੰਘ ਨੇ ਸਿਲਵਰ ਮੈਡਲ ਜਿੱਤਿਆ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਰੈਸਿਲੰਗ ਦਿਵਸ ਵਾਲੇ ਦਿਨ ਦੀ ਕੁਸ਼ਤੀ ਕੋਚਿੰਗ ਸੈਂਟਰ ਕੋਟਕਪੂਰਾ ਦੇ ਪਹਿਲਵਾਨ ਸਾਗਰ ਸਿੰਘ ਵਾਸੀ ਕੋਟਕਪੂਰਾ ਨੇ ਅੰਡਰ-23 ਸੀਨੀਅਰ ਏਸ਼ੀਆ ਚੈਪੀਅਨਸ਼ਿਪ ਵੀਅਤਨਾਮ 'ਚ ਹਿੱਸਾ ਲਿਆ ਅਤੇ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਭਾਰਤ ਦੀ ਝੋਲੀ ਵਿਚ ਪਾਇਆ | ਇਸ ਲਈ ਉਨ੍ਹਾਂ ਦੇ ਕੋਚ ਮਨਪ੍ਰੀਤ ਸਿੰਘ ਸੰਧੂ ਵੀ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੀ ਸੁਚੱਜੀ ਕੋਚਿੰਗ ਨਾਲ ਇਹ ਸੰਭਵ ਹੋਇਆ ਹੈ | ਇਹ ਜਾਣਕਾਰੀ ਦਿੰਦਿਆਂ ਪਰਮਵੀਰ ਸਿੰਘ ਗਿੱਲ ਪ੍ਰਧਾਨ ਰੈਸਿਲੰਗ ਐਸੋਸੀਏਸ਼ਨ ਫ਼ਰੀਦਕੋਟ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਰਮਨ ਬਖ਼ਸ਼ੀ ਪ੍ਰਧਾਨ ਰੈਸਿਲੰਗ ਐਸੋਸੀਏਸ਼ਨ ਪੰਜਾਬ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਸੁਚੱਜੀ ਅਗਵਾਈ ਵਿਚ ਇਹ ਸੰਸਥਾ ਮੱਲਾਂ ਮਾਰ ਰਹੀ ਹੈ | ਕੁਸ਼ਤੀ ਦੇ ਪਿਤਾਮਾ ਜਗਦੇਵ ਸਿੰਘ ਧਾਲੀਵਾਲ ਅਤੇ ਹਰਗੋਬਿੰਦ ਸਿੰਘ ਸੰਧੂ ਖਾਸ ਤੌਰ 'ਤੇ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੇ ਇਹ ਸ਼ਾਗਿਰਦ ਕਮਾਲਾਂ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਕੁਸ਼ਤੀ ਅਖਾੜੇ ਵਲੋਂ ਇਨ੍ਹਾਂ ਪਹਿਲਵਾਨਾਂ ਲਈ ਅਖਾੜੇ 'ਚ 'ਚਾਹ ਦੀ ਚੁਸਕੀ' ਪ੍ਰੋਗਰਾਮ ਵੀ ਰੱਖਿਆ ਗਿਆ ਸੀ ਅਤੇ ਬਹੁਤ ਪਿਆਰ ਨਾਲ ਚੈਪੀਅਨ ਲਈ ਭੇਜਿਆ ਸੀ |
Ad Position 22
No active advertisement
ਪਿਛਲੀ ਖ਼ਬਰ ਪੌਦਿਆਂ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਕਟੋਰਿਆਂ ਦੀ ਸਟਾਲ ਲਗਾਈ ਅਗਲੀ ਖ਼ਬਰ ਅਧੂਰੇ ਪਏ ਵਿਕਾਸ ਕਾਰਜ ਮੌਜੂਦਾ ਸਰਕਾਰ ਦੇ ਉਮੀਦਵਾਰਾਂ ਲਈ ਬਣ ਸਕਦੇ ਹਨ ਵੱਡੀ ਚੁਣੌਤੀ
Ad Position 24