ਜੈਤੋ, 24 ਮਈ (ਗੁਰਚਰਨ ਸਿੰਘ ਗਾਬੜੀਆ)-ਦੋ ਐਨ.ਜੀ.ਓ ਇਨਸਾਨੀਅਤ ਸੇਵਾ ਸੁਸਾਇਟੀ ਜੈਤੋ (ਐਨ.ਐਸ.ਆਈ ਦੀ ਏ.ਪੀ.ਏ ਕੈਂਗਣ ਵਾਟਰ ਸਪਾਂਸਰ ਟੀਮ) ਅਤੇ ਉੱਦਮ ਕਲੱਬ ਜੈਤੋ (ਰਜਿ:) ਵਲੋਂ ਮਿਲਕੇ ਸਥਾਨਕ ਚੌਂਕ ਨੰਬਰ 1 (ਗੋਲ ਚੌਂਕ) ਵਿਖੇ 'ਬਿਨਾਂ ਨਫ਼ੇ ਨੁਕਸਾਨ ਦੇ' ਪੌਦਿਆਂ ਅਤੇ ਪੰਛੀਆਂ ਦੇ ਪਾਣੀ ਪੀਣ ਲਈ ਮਿੱਟੀ ਦੇ ਕਟੋਰਿਆਂ ਦੀ ਸਟਾਲ ਲਗਾਈ ਗਈ | ਇਸ ਸਟਾਲ 'ਤੇ ਪ੍ਰਮੋਦ ਧੀਰ ਨੇ ਦੱਸਿਆ ਕਿ ਲੋਕਾਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ | ਲੋਕ ਬਹੁਤ ਹੀ ਉਤਸ਼ਾਹ ਨਾਲ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਕਟੋਰੇ ਲੈ ਕੇ ਗਏ ਅਤੇ ਵਾਅਦਾ ਕੀਤਾ ਕਿ ਉਹ ਰੋਜ਼ਾਨਾ ਇਨ੍ਹਾਂ ਨੂੰ ਸਾਫ਼ ਕਰਕੇ ਪੰਛੀਆਂ ਲਈ ਪਾਣੀ ਭਰਿਆ ਕਰਨਗੇ ਅਤੇ ਆਪਣੀਆਂ ਛੱਤਾਂ ਉੱਪਰ ਰੱਖਣਗੇ | ਅੰਮਿ੍ਤ ਅਰੋੜਾ ਨੇ ਦੱਸਿਆ ਕਿ ਅੱਜ ਲਗਪਗ 350-400 ਪੰਛੀਆਂ ਦੇ ਪੀਣ ਵਾਲੇ ਪਾਣੀ ਦੇ ਮਿੱਟੀ ਦੇ ਕਟੋਰੇ ਲੋਕਾਂ ਨੇ ਲਾਈਨਾਂ ਵਿਚ ਲੱਗ ਕੇ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕੇ ਸਾਡੀ ਟੀਮ ਵਲੋਂ ਪਿਛਲੇ 9 ਸਾਲਾਂ ਤੋਂ ਲਗਾਤਾਰ ਇਹ ਕਟੋਰੇ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਸੰਸਥਾ ਵਲੋਂ ਮੁਕਤਸਰ ਰੋਡ ਜੈਤੋ ਵਿਖੇ ਖੁਸ਼ੀਆਂ ਦਾ ਵਿਹੜਾ ਨਾਮ ਦਾ ਬਿਰਧ ਆਸ਼ਰਮ ਵੀ ਸਫ਼ਲਤਾ ਪੂਰਵਕ ਆਪਣੀਆਂ ਸੇਵਾਵਾਂ ਨਿਰਸਵਾਰਥ ਨਿਭਾ ਰਿਹਾ ਹੈ | ਰੇਸ਼ਮ ਸਿੰਘ ਬਰਾੜ ਨੇ ਦੱਸਿਆ ਕਿ ਉਦਮ ਕਲੱਬ ਜੈਤੋ ਵਲੋਂ ਪਿਛਲੇ ਕਈ ਦਿਨਾਂ ਤੋਂ ਇਹ ਫੁੱਲਾਂ ਵਾਲੇ ਪੌਦਿਆਂ ਦੀ ਸਟਾਲ ਰੋਜ਼ਾਨਾ ਰਾਮਲੀਲਾ ਗਰਾਊਾਡ ਵਿਖੇ ਲਗਾਈ ਜਾਂਦੀ ਹੈ ਹੁਣ ਤੱਕ ਸੈਂਕੜੇ ਲੋਕ ਇਸ ਸਟਾਲ ਦਾ ਲਾਭ ਉਠਾ ਚੁੱਕੇ ਹਨ | ਇਨ੍ਹਾਂ ਸਟਾਲਾਂ ਨੂੰ ਸਫਲ ਬਣਾਉਣ ਲਈ ਇਨਸਾਨੀਅਤ ਸੇਵਾ ਸੁਸਾਇਟੀ ਤੇ ਐਨ.ਐਸ.ਆਈ ਦੇ ਆਗੂ ਅੰਮਿ੍ਤ ਅਰੋੜਾ, ਪ੍ਰਮੋਦ ਧੀਰ, ਬਿੱਟੂ, ਗੁਰਮੀਤ ਸਿੰਘ, ਪਰਮਜੀਤ ਸਿੰਘ ਅਤੇ ਉੱਦਮ ਕਲੱਬ ਜੈਤੋ ਦੇ ਸਰਪ੍ਰਸਤ ਰੇਸ਼ਮ ਸਿੰਘ ਬਰਾੜ, ਗੁਰਜੰਗ ਸਿੰਘ, ਮਾਸਟਰ ਸਵਰਨਜੀਤ ਸਿੰਘ, ਡਾ. ਬਲਜੀਤ ਸਿੰਘ, ਜਸਮਾਨ ਢੱਲਾ, ਜਗਦੇਵ ਢੱਲਾ, ਲਾਡੀ ਸਿੰਘ, ਸੁਰਿੰਦਰਪਾਲ ਸਿੰਘ ਝੱਖੜਵਾਲਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ |